07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਸਾਂਸਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਅਦਾਲਤ 'ਚ ਕੀਤਾ ਪੇਸ਼

ਜਲੰਧਰ, 29 ਜੂਨ (ਦਵਿੰਦਰ)- ਪੰਜਾਬ ਦੇ ਅਜਨਾਲਾ ਥਾਣੇ 'ਤੇ ਹਮਲੇ ਦੇ ਮਾਮਲੇ 'ਚ ਅੰਮ੍ਰਿਤਪਾਲ ਸਿੰਘ ਦੇ ਨਾਲ ਉਸ ਦੇ ਗੰਨਮੈਨ...

ਅਜੀਤ ਡੈਸਕ 29-06-2026

ਜਲੰਧਰ, 29 ਜੂਨ (ਦਵਿੰਦਰ)- ਪੰਜਾਬ ਦੇ ਅਜਨਾਲਾ ਥਾਣੇ 'ਤੇ ਹਮਲੇ ਦੇ ਮਾਮਲੇ 'ਚ ਅੰਮ੍ਰਿਤਪਾਲ ਸਿੰਘ ਦੇ ਨਾਲ ਉਸ ਦੇ ਗੰਨਮੈਨ ਗੁਰਮੀਤ ਸਿੰਘ ਬੁੱਕਣ ਵਾਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਜਲੰਧਰ ਦੇ ਕਮਿਸ਼ਨਰੇਟ ਥਾਣਾ ਸਦਰ ਦੀ ਪੁਲਸ ਨੇ ਗੁਰਿੰਦਰ ਪਾਲ ਸਿੰਘ ਉਰਫ ਔਜਲਾ ਨੂੰ ਜਲੰਧਰ ਅਦਾਲਤ 'ਚ ਪੇਸ਼ੀ ਲਈ ਲਿਆਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਗੁਰਿੰਦਰ ਪਾਲ ਸਿੰਘ ਔਜਲਾ ਨੂੰ ਮਾਣਯੋਗ ਜੱਜ ਅਰਜੁਨ ਸੰਧੂ ਦੀ ਅਦਾਲਤ 'ਚ 2023 'ਚ ਦਰਜ ਐਫ.ਆਈ.ਆਰ ਨੰਬਰ 25 ਦੇ ਮਾਮਲੇ 'ਚ ਪੇਸ਼ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਗੁਰਿੰਦਰ ਪਾਲ ਸਿੰਘ ਖਿਲਾਫ਼ ਦਰਜ ਕੀਤੀ ਐਫ.ਆਈ.ਆਰ 'ਚ ਵਾਧਾ ਕਰਕੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ।

ਇਸ ਮਾਮਲੇ ਸਬੰਧੀ ਅੱਜ ਪੁਲਿਸ ਨੇ ਗੁਰਿੰਦਰ ਪਾਲ ਸਿੰਘ ਨੂੰ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਹੈ। ਕੇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਪਰਮਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਗੁਰਿੰਦਰ ਪਾਲ ਸਿੰਘ ਔਜਲਾ ਐਨ.ਐਸ.ਏ. ਐਕਟ ਤਹਿਤ ਜੇਲ੍ਹ ਵਿਚ ਬੰਦ ਹੈ। ਅੱਜ ਉਸ ਨੂੰ ਬੋਗਸ ਕੇਸ ਵਿਚ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ।

ਪਿਛਲੀ ਖ਼ਬਰ ਮੋਹਾਲੀ ਵਿਚ ਮਿਉਂਸੀਪਲ ਚੋਣਾਂ ਜਿੱਤਣ ਤੋਂ ਬਾਅਦ ਜੱਦੀ ਪਿੰਡ ਪਹੁੰਚਣ ‘ਤੇ ਨਸੀਬ ਸਿੰਘ ਸੰਧੂ ਦਾ ਜ਼ੋਰਦਾਰ ਸਵਾਗਤ ਅਗਲੀ ਖ਼ਬਰ ਸੰਤ ਬਾਬਾ ਗੋਪਾਲ ਦਾਸ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਮਨਾਇਆ ਗਿਆ