06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਹੋਣਗੇ ਅਗਲੇ ਹਵਾਈ ਫ਼ੌਜ ਮੁਖੀ

ਨਵੀਂ ਦਿੱਲੀ, 6 ਅਕਤੂਬਰ (ਪੀ. ਟੀ. ਆਈ.)- ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਏਅਰ...

ਅਜੀਤ ਡੈਸਕ 06-10-2026

ਨਵੀਂ ਦਿੱਲੀ, 6 ਅਕਤੂਬਰ (ਪੀ. ਟੀ. ਆਈ.)- ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਮੌਜੂਦਾ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਦੀ ਥਾਂ ਲੈਣਗੇ। ਆਪਣੀ ਰਣਨੀਤਕ ਯੋਜਨਾਬੰਦੀ ਲਈ ਜਾਣੇ ਜਾਂਦੇ ਦੀਕਸ਼ਿਤ ਇਸ ਸਮੇਂ ਫੋਰਸ ਦੇ ਉਪ ਮੁਖੀ ਵਜੋਂ ਸੇਵਾ ਨਿਭਾ ਰਹੇ ਹਨ। ਸਰਕਾਰ ਨੇ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੂੰ 31 ਅਕਤੂਬਰ ਦੀ ਦੁਪਹਿਰ ਤੋਂ ਏਅਰ ਚੀਫ ਮਾਰਸ਼ਲ ਦੇ ਰੈਂਕ ’ਤੇ 29ਵੇਂ ਹਵਾਈ ਸੈਨਾ ਮੁਖੀ ਵਜੋਂ ਨਿਯੁਕਤ ਕੀਤਾ ਹੈ।

ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ 31 ਅਕਤੂਬਰ ਨੂੰ ਸੇਵਾਮੁਕਤ ਹੋਣਗੇ। ਇਕ ਟੈਸਟ ਪਾਇਲਟ ਤੇ ਯੋਗ ਫਲਾਇੰਗ ਇੰਸਟ੍ਰਕਟਰ, ਦੀਕਸ਼ਿਤ ਕੋਲ 3,500 ਘੰਟਿਆਂ ਤੋਂ ਵੱਧ ਉਡਾਣ ਦਾ ਤਜ਼ਰਬਾ ਹੈ ਤੇ ਉਸਨੇ ਮਿਰਾਜ-2000, ਮਿਗ ਵੇਰੀਐਂਟ, ਜੈਗੁਆਰ, ਐਨ-32, ਆਈ.ਐਲ.-78, ਹਾਕ ਤੇ ਤੇਜਸ ਸਮੇਤ ਕਈ ਤਰ੍ਹਾਂ ਦੇ ਜਹਾਜ਼ ਉਡਾਏ ਹਨ। 6 ਦਸੰਬਰ, 1986 ਨੂੰ ਆਈ.ਏ.ਐਫ. ਦੇ ਲੜਾਕੂ ਖੇਤਰ ’ਚ ਕਮਿਸ਼ਨ ਪ੍ਰਾਪਤ, ਦੀਕਸ਼ਿਤ ਨੇ ਲਗਭਗ ਚਾਰ ਦਹਾਕੇ ਦੀ ਸੇਵਾ ਪੂਰੀ ਕੀਤੀ ਹੈ ਤੇ ਕਈ ਤਰ੍ਹਾਂ ਦੀਆਂ ਸੰਚਾਲਨ, ਕਮਾਂਡ, ਸਟਾਫ ਅਤੇ ਨਿਰਦੇਸ਼ਕ ਨਿਯੁਕਤੀਆਂ ਕੀਤੀਆਂ ਹਨ। 

1 ਜੁਲਾਈ ਨੂੰ ਹਵਾਈ ਸੈਨਾ ਦੇ ਉਪ ਮੁਖੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ, ਦੀਕਸ਼ਿਤ ਨੇ ਮਈ 2025 ਤੋਂ ਜੂਨ 2026 ਤੱਕ ਹੈੱਡਕੁਆਰਟਰ ਇੰਟੀਗ੍ਰੇਟਿਡ ਡਿਫੈਂਸ ਸਟਾਫ ਵਿਖੇ ਇੰਟੀਗ੍ਰੇਟਿਡ ਡਿਫੈਂਸ ਸਟਾਫ ਦੇ ਮੁਖੀ ਵਜੋਂ ਸੇਵਾ ਨਿਭਾਈ। ਇਸ ਤੋਂ ਪਹਿਲਾਂ, ਉਹ ਸੈਂਟਰਲ ਏਅਰ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ਼ ਸਨ।

ਪਿਛਲੀ ਖ਼ਬਰ ਬ੍ਰਹਮੋਸ ਫਾਇਰ ਕੰਟਰੋਲ ਸਿਸਟਮ ਤੇ ਲਾਂਚਰ ਖ਼ਰੀਦਣ ਲਈ 661 ਕਰੋੜ ਦਾ ਸੌਦਾ ਅਗਲੀ ਖ਼ਬਰ ਹੁਣ ਸਾਲ ’ਚ ਇਕ ਵਾਰ ਹੋਵੇਗਾ ਜੀ.ਐੱਸ.ਟੀ. ਦਰਾਂ ’ਚ ਬਦਲਾਅ