24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਕਲਯੁਗੀ ਪਤੀ ਨੇ ਦੋ ਬੱਚਿਆਂ ਦੀ ਮਾਂ ਦਾ ਕੀਤਾ ਗੋਲੀਆਂ ਮਾਰ ਕੇ ਕਤਲ

ਬਠਿੰਡਾ, 2 ਜੁਲਾਈ (ਨਾਇਬ ਸੈਣੀ)- ਬਠਿੰਡਾ ਦੇ ਧੋਬੀ ਆਣਾ ਦੀ ਲੜਕੀ ਕਰੀਬ 13-14 ਸਾਲ ਪਹਿਲਾਂ ਜੱਸੀ ਬਾਗ ਵਾਲੀ...

ਅਜੀਤ ਡੈਸਕ 02-07-2026

ਬਠਿੰਡਾ, 2 ਜੁਲਾਈ (ਨਾਇਬ ਸੈਣੀ)- ਬਠਿੰਡਾ ਦੇ ਧੋਬੀ ਆਣਾ ਦੀ ਲੜਕੀ ਕਰੀਬ 13-14 ਸਾਲ ਪਹਿਲਾਂ ਜੱਸੀ ਬਾਗ ਵਾਲੀ ਵਿਖੇ ਵਿਆਹੀ ਸੀ ਅਤੇ ਉਸਦੇ ਦੋ ਲੜਕੇ ਵੀ ਸਨ ਘਰੇਲੂ ਕਲੇਸ਼ ਕਾਰਨ ਅੱਜ ਉਸਦੇ ਪਤੀ ਮਨਜੀਤ ਸਿੰਘ ਵਲੋਂ ਚੌਂਕ ਵਿਚ ਗੋਲੀਆਂ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਲਾਸ਼ ਨੂੰ ਪੁਲਿਸ ਨੇ ਸਹਾਰਾ ਕਲੱਬ ਸੰਗਤ ਦੀ ਮਦਦ ਨਾਲ ਬਠਿੰਡਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ ਪੋਸਟਮਾਰਟਮ ਲਈ ਪਹੁੰਚਾਇਆ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸਦਾ ਪਤੀ ਦਾਜ ਦੀ ਮੰਗ ਕਰਦਾ ਸੀ ਅਤੇ ਮੇਰੇ ਧੀ ਦਿਹਾੜੀ ਕਰਕੇ ਆਪਣੇ ਬਚੇ ਪਾਲ ਰਹੀ ਸੀ ਅੱਜ ਉਸਦੇ ਪਤੀ ਮਨਜੀਤ ਸਿੰਘ ਅਤੇ ਜੇਠ ਨੇ ਰਲ ਕੇ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ।

ਡੀ.ਐਸ.ਪੀ. ਹਰਵਿੰਦਰ ਸਿੰਘ ਸਰਾਹ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਜੱਸੀ ਵਾਲੀ ਵਿਖੇ ਇਕ ਔਰਤ ਦੀ ਲਾਸ਼ ਪਈ ਹੈ ਜਦ ਜਾ ਕੇ ਪਤਾ ਲੱਗਾ ਕਿ ਉਸਦੇ ਪਤੀ ਵਲੋਂ ਹੀ ਗੋਲੀਆਂ ਮਾਰ ਕੇ ਉਸਦਾ ਕਤਲ ਕੀਤਾ ਗਿਆ ਸੀ ਜਿਸ ਦੀ ਉਮਰ ਤਕਰੀਬਨ 30-35 ਸਾਲ ਹੈ ਅਤੇ ਦੋ ਬੱਚੇ ਵੀ ਹਨ। ਪੁਲਿਸ ਵਲੋਂ ਵਾਰਸਾਂ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

ਪਿਛਲੀ ਖ਼ਬਰ ਸਰਹੱਦ ਪਾਰ ਅੱਤਵਾਦੀ-ਅਪਰਾਧ ਸਿੰਡੀਕੇਟ ਦੇ ਰਾਡਾਰ 'ਤੇ ਹਨ, ਰਾਸ਼ਟਰੀ ਰਾਜਧਾਨੀ ਵਿਚ ਧਾਰਮਿਕ ਸਥਾਨ ਅਤੇ ਪੁਲਿਸ ਅਦਾਰੇ -... ਅਗਲੀ ਖ਼ਬਰ ਚੰਡੀਗੜ੍ਹ ਵਿਖੇ ਪੰਜਾਬ ਦੇ ਜ਼ੋਨਾਂ ਦੇ ਕੋਆਰਡੀਨੇਟਰ, ਜ਼ਿਲ੍ਹਾ ਕੋਆਰਡੀਨੇਟਰ ਅਤੇ ਵੱਖ-ਵੱਖ ਅਹੁਦੇਦਾਰਾਂ ਨਾਲ ਹੋਈ ਵਿਸ਼ੇ...