30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਗ੍ਰਹਿ ਮੰਤਰਾਲੇ ਵਲੋਂ 61 ਏਜੀਐਮਯੂਟੀ ਕੇਡਰ ਦੇ ਆਈਏਐੱਸ ਅਤੇ ਆਈ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਦਾ ਹੁਕਮ

ਨਵੀਂ ਦਿੱਲੀ, 9 ਜੁਲਾਈ - ਗ੍ਰਹਿ ਮੰਤਰਾਲੇ ਨੇ ਅੱਜ 61 ਏਜੀਐਮਯੂਟੀ (ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼) ਕੇਡਰ ਦੇ ਆਈਏਐੱਸ ਅਤੇ ਆਈ.ਪੀ.ਐੱਸ ਅਧਿਕਾਰੀਆਂ ਦੇ...

ਅਜੀਤ ਡੈਸਕ 09-07-2026

ਨਵੀਂ ਦਿੱਲੀ, 9 ਜੁਲਾਈ - ਗ੍ਰਹਿ ਮੰਤਰਾਲੇ ਨੇ ਅੱਜ 61 ਏਜੀਐਮਯੂਟੀ (ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਅਤੇ ਕੇਂਦਰ ਸ਼ਾਸਤ ਪ੍ਰਦੇਸ਼) ਕੇਡਰ ਦੇ ਆਈਏਐੱਸ ਅਤੇ ਆਈ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਦਾ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤਾ ਹੈ। ਸਰਕਾਰੀ ਸੂਤਰਾਂ ਅਨੁਸਾਰ, ਇਸ ਫੇਰਬਦਲ ਦਾ ਮਕਸਦ ਪ੍ਰਸ਼ਾਸਨ ਨੂੰ ਮਜ਼ਬੂਤ ​​ਕਰਨਾ ਹੈ। ਕੁਝ ਖ਼ਾਸ ਖੇਤਰਾਂ ਵਿਚ ਲੰਬੇ ਸਮੇਂ ਤੋਂ ਤਾਇਨਾਤ ਅਧਿਕਾਰੀਆਂ ਨੂੰ ਹੁਣ ਉਨ੍ਹਾਂ ਅਹੁਦਿਆਂ 'ਤੇ ਤਾਇਨਾਤ ਕੀਤਾ ਜਾ ਰਿਹਾ ਹੈ ਜਿੱਥੇ ਤਜ਼ੁਰਬੇਕਾਰ ਕਰਮਚਾਰੀਆਂ ਦੀ ਲੋੜ ਹੈ। ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇਸ ਨਾਲ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਆਵੇਗੀ ਅਤੇ ਕਾਨੂੰਨ ਵਿਵਸਥਾ ਵਿੱਚ ਸੁਧਾਰ ਹੋਵੇਗਾ।

ਪਿਛਲੀ ਖ਼ਬਰ ਪੰਜਾਬ ਨੂੰ ਸਟਾਰਟਅੱਪ ਅਤੇ ਨਿਵੇਸ਼ ਦਾ ਮੋਹਰੀ ਸੂਬਾ ਬਣਾਉਣ ਵੱਲ ਇਕ ਹੋਰ ਮਜ਼ਬੂਤ ਕਦਮ - ਅਮਨ ਅਰੋੜਾ ਅਗਲੀ ਖ਼ਬਰ ਗ੍ਰਾਮੀਣ ਵਿਕਾਸ ਬੈਂਕ ਮਾਮਲਾ : ਦਿੱਲੀ ਹਾਈ ਕੋਰਟ ਵਲੋਂ ਮੱਧ ਪ੍ਰਦੇਸ਼ ਦੇ ਸਾਬਕਾ ਵਿਧਾਇਕ ਦੀ ਸਜ਼ਾ 'ਤੇ ਰੋਕ ਲਗਾਉਣ ਦਾ...