25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸੜਕ ਕਿਨਾਰੇ ਬੇਹੋਸ਼ੀ ਦੀ ਹਾਲਤ ਵਿਚ ਮਿਲੇ ਵਿਅਕਤੀ ਦੀ ਹੋਈ ਮੌਤ

ਕਪੂਰਥਲਾ, 13 ਜੁਲਾਈ (ਅਮਨਜੋਤ ਸਿੰਘ ਵਾਲੀਆ)- ਅੰਮਿ੍ਤਸਰ ਜੀ.ਟੀ. ਰੋਡ 'ਤੇ ਜਗਤਜੀਤ ਫ਼ੈਕਟਰੀ ਦੇ...

ਅਜੀਤ ਡੈਸਕ 13-07-2026

ਕਪੂਰਥਲਾ, 13 ਜੁਲਾਈ (ਅਮਨਜੋਤ ਸਿੰਘ ਵਾਲੀਆ)- ਅੰਮਿ੍ਤਸਰ ਜੀ.ਟੀ. ਰੋਡ 'ਤੇ ਜਗਤਜੀਤ ਫ਼ੈਕਟਰੀ ਦੇ ਨਜ਼ਦੀਕ ਪੈਟਰੋਲ ਪੰਪ ਦੇ ਨੇੜੇ ਬੇਹੋਸ਼ੀ ਦੀ ਹਾਲਤ ਮਿਲੇ ਅਣਪਛਾਤੇ ਵਿਅਕਤੀ ਦੀ ਸਿਵਲ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ 108 ਐਂਬੂਲੈਂਸ ਦੇ ਈ.ਐਮ.ਟੀ. ਹਰਮੀਤ ਸਿੰਘ ਤੇ ਪਾਈਲਟ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਜਗਤਜੀਤ ਇੰਡਸਟਰੀ ਦੇ ਨਜ਼ਦੀਕ ਪੈਟਰੋਲ ਪੰਪ ਦੇ ਨੇੜੇ ਬੇਹੋਸ਼ੀ ਦੀ ਹਾਲਤ ਵਿਚ ਇਕ 30-35 ਸਾਲਾਂ ਵਿਅਕਤੀ ਪਿਆ ਹੈ ,ਜਿਸਨੂੰ ਉਨ੍ਹਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ।

ਜਿੱਥੇ ਡਿਊਟੀ ਡਾਕਟਰ ਵਲੋਂ ਜਾਂਚ ਦੌਰਾਨ ਉਸਨੂੰ ਮਿ੍ਤਕ ਐਲਾਨ ਦਿੱਤਾ ਗਿਆ। ਮਿ੍ਤਕ ਵਿਅਕਤੀ ਕੋਲੋਂ ਕੋਈ ਵੀ ਪਹਿਚਾਣ ਪੱਤਰ ਬਰਾਮਦ ਨਾ ਹੋਣ ਕਾਰਨ ਉਸਦੀ ਸ਼ਨਾਖ਼ਤ ਨਹੀਂ ਹੋ ਸਕੀ। ਮਿ੍ਤਕ ਦੀ ਸ਼ਨਾਖ਼ਤ ਲਈ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ 72 ਘੰਟੇ ਵਾਸਤੇ ਰਖਵਾ ਦਿੱਤਾ ਹੈ ਤੇ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਧੂਰੀ ਲਾਈਨ 'ਚ ਫਾਸਟ ਫੂਡ ਦੀ ਦੁਕਾਨ 'ਤੇ ਕਥਿਤ ਤੇਜ਼ਾਬੀ ਹਮਲਾ, 2-3 ਲੋਕ ਝੁਲਸੇ ਅਗਲੀ ਖ਼ਬਰ ਪਿੰਡ ਭਬਾਤ 'ਚ ਵੱਡੀ ਸਕਰੀਨ 'ਤੇ ਦਿਖਾਈ ਫ਼ਿਲਮ 'ਸਤਲੁਜ'