25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਅੱਜ ਹਰ ਕੋਈ E20 ਪੈਟਰੋਲ ਕਾਰਨ ਗੱਡੀਆਂ ਬੰਦ ਪੈਣ ਦੇ ਸੰਕਟ ਨਾਲ ਜੂਝ ਰਿਹੈ- ਮੁੱਖ ਮੰਤਰੀ ਮਾਨ

ਚੰਡੀਗੜ੍ਹ, 16 ਜੁਲਾਈ- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਮੋਟਰਸਾਈਕਲ ਤੋਂ ਲੈ ਕੇ ਬਾਕੀ ਵਾਹਨਾਂ ਤੱਕ, ਅੱਜ ਹਰ ਕੋਈ E 20 ਪੈਟਰੋਲ ਕਾਰਨ ਗੱਡੀਆਂ ਬੰਦ....

ਅਜੀਤ ਡੈਸਕ 16-07-2026

ਚੰਡੀਗੜ੍ਹ, 16 ਜੁਲਾਈ- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਮੋਟਰਸਾਈਕਲ ਤੋਂ ਲੈ ਕੇ ਬਾਕੀ ਵਾਹਨਾਂ ਤੱਕ, ਅੱਜ ਹਰ ਕੋਈ E 20 ਪੈਟਰੋਲ ਕਾਰਨ ਗੱਡੀਆਂ ਬੰਦ ਪੈਣ ਦੇ ਸੰਕਟ ਨਾਲ ਜੂਝ ਰਿਹਾ ਹੈ। ਇਸ ਅੰਨ੍ਹੀ ਲੁੱਟ ਖ਼ਿਲਾਫ਼ ਅਰਵਿੰਦ ਕੇਜਰੀਵਾਲ ਜੀ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਦੋ ਠੋਸ ਮੰਗਾਂ ਰੱਖੀਆਂ ਹਨ, ਜਿਨ੍ਹਾਂ ਵਿਚ ਪਹਿਲੀ, ਜਨਤਾ ਨੂੰ ਸ਼ੁੱਧ ਪੈਟਰੋਲ ਅਤੇ E20 ਵਿਚੋਂ ਚੁਣਨ ਦਾ ਹੱਕ ਮਿਲੇ ਅਤੇ ਦੂਜੀ E20 ਦੇ ਰੇਟ ਤੁਰੰਤ ਘਟਾਏ ਜਾਣ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਤੁਹਾਡੀ ਇਕ-ਇਕ ਵੋਟ ਦੀ ਲੋੜ ਹੈ। ਮੈਂ ਇਸ ਲੁੱਟ ਖ਼ਿਲਾਫ਼ ਆਨਲਾਈਨ ਪਟੀਸ਼ਨ ਸਾਈਨ ਕਰ ਦਿੱਤੀ ਹੈ, ਤੁਸੀਂ ਵੀ ਤੁਰੰਤ ਦਿੱਤੇ ਲਿੰਕ stopE20petrol.com 'ਤੇ ਜਾ ਕੇ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰੋ।

ਪਿਛਲੀ ਖ਼ਬਰ ਪਠਾਨਕੋਟ ਵਿਚ ਈ.ਡੀ. ਦੀ ਪੰਜ ਥਾਵਾਂ 'ਤੇ ਛਾਪਾਮਾਰੀ ਨੇ ਮਚਾਇਆ ਹੜਕੰਪ ਅਗਲੀ ਖ਼ਬਰ ਚੰਨੀ ਧੜੇ ਦੇ ਆਗੂਆਂ ਦੀ ਕਾਂਗਰਸ ਹਾਈਕਮਾਨ ਨਾਲ ਮੀਟਿੰਗ ਸ਼ੁਰੂ