29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਪੁਲਿਸ ਦੀ ਜਵਾਬੀ ਫਾਇਰਿੰਗ ਦੌਰਾਨ ਮੁਲਜ਼ਮ ਦੀ ਲੱਤ ’ਚ ਲੱਗੀ ਗੋਲੀ

ਬੁੱਢਲਾਡਾ (ਮਾਨਸਾ), 17 ਜੁਲਾਈ (ਸਵਰਨ ਸਿੰਘ ਰਾਹੀ)- ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ...

ਅਜੀਤ ਡੈਸਕ 17-07-2026

ਬੁੱਢਲਾਡਾ (ਮਾਨਸਾ), 17 ਜੁਲਾਈ (ਸਵਰਨ ਸਿੰਘ ਰਾਹੀ)- ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੇਂ ਦਿਨੀਂ ਬਰੇਟਾ ਖੇਤਰ ਦੇ ਆਗੂ ਦਲਵੀਰ ਸਿੰਘ ਉਰਫ ਕਾਲਾ ਜਵੰਧਾ ਪੁੱਤਰ ਬਚਿੱਤਰ ਸਿੰਘ ਵਾਸੀ ਕੁਲਰੀਆਂ ਉੱਪਰ ਹੋਈ ਫਾਇਰਿੰਗ ਦੇ ਮਾਮਲੇ 'ਚ ਪੁਲਿਸ ਵਲੋਂ ਨਾਮਜ਼ਦ ਕੀਤੇ ਗਏ ਚਾਰ ਵਿਅਕਤੀਆਂ ਚੋਂ ਇਕ ਵਿਅਕਤੀ ਨੂੰ ਅੱਜ ਇਸ ਵਾਰਦਾਤ ਚ ਵਰਤਿਆ ਹਥਿਆਰ ਬਰਾਮਦ ਕਰਨ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਹ ਪੁਲਿਸ ਨੂੰ ਜਦ ਦੱਸੀ ਥਾਂ ਤੇ ਹਥਿਆਰ ਕੱਢਣ ਲਈ ਗਿਆ ਤਾਂ ਉਸਨੇ ਪੁਲਿਸ ਉੱਪਰ ਫਾਇਰਿੰਗ ਕਰ ਦਿੱਤੀ ਅਤੇ ਇਕ ਦਰਮਿਆਨ ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਵਿਚ ਉਸਦੀ ਲੱਤ ਵਿਚ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਬੁਢਲਾਡਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਬਰੇਟਾ ਵਿਖੇ ਸ਼ਾਮ ਸਮੇਂ ਆਪਣੀ ਦੁਕਾਨ ਤੋਂ ਪਿੰਡ ਜਾਣ ਸਮੇਂ ਕਾਲਾ ਜਵੰਧਾ ਉੱਪਰ ਕਿਸੇ ਅਣਪਛਾਤੇ ਵਿਅਕਤੀ ਵਲੋਂ ਫਾਇਰਿੰਗ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ ਅਤੇ ਮੁਦਈ ਦੇ ਬਿਆਨਾਂ 'ਤੇ ਪੁਲਿਸ ਵਲੋਂ ਚਾਰ ਵਿਅਕਤੀਆਂ ਰਵੀ ਪੁੱਤਰ ਕੁਲਦੀਪ ਸਿੰਘ ਵਾਸੀ ਬਰੇਟਾ, ਰਵੀ ਸ਼ਰਮਾ ਪੁੱਤਰ ਛਬੀਰ ਕੁਮਾਰ, ਰਾਜਵੀਰ ਸਿੰਘ ਉਰਫ ਰਾਜੂ ਸਰਪੰਚ ਵਾਸੀਅਨ ਕੁਲਰੀਆਂ ਅਤੇ ਗੁਰਮੀਤ ਸਿੰਘ ਉਰਫ ਮੀਤਾ ਵਾਸੀ ਦਾਤੇਵਾਸ ਖਿਲਾਫ ਮੁਕਦਮਾ ਦਰਜ ਕਰਕੇ ਭਾਲ ਸ਼ੁਰੂ ਕੀਤੀ ਹੋਈ ਸੀ ਜਿਸ ਤਹਿਤ ਗ੍ਰਿਫ਼ਤਾਰ ਕੀਤੇ ਗਏ ਗੁਰਮੀਤ ਸਿੰਘ ਨੂੰ ਅੱਜ ਇਸ ਵਾਰਦਾਤ ਵਿਚ ਵਰਤਿਆ ਹਥਿਆਰ ਬਰਾਮਦ ਕਰਾਉਣ ਲਈ ਪੁਲਿਸ ਪਾਰਟੀ ਵਲੋਂ ਦੱਸੀ ਥਾਂ ਤੇ ਲਿਜਾਇਆ ਗਿਆ ਤਾਂ ਉਕਤ ਘਟਨਾ ਵਾਪਰੀ ਹੈ।

ਇਹ ਵੀ ਦੱਸ ਦੇਈਏ ਕਿ ਮੁਦੱਈ ਕਾਲਾ ਜਵੰਧਾ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕਿਹਾ ਗਿਆ ਸੀ 13 ਜੁਲਾਈ ਨੂੰ ਰਾਜਵੀਰ ਸਿੰਘ ਉਰਫ਼ ਰਾਜੂ ਸਰਪੰਚ ਅਤੇ ਰਵੀ ਸ਼ਰਮਾ ਵਾਸੀਆਨ ਕੁਲਰੀਆਂ ਦੀ ਸ਼ਹਿ ਤੇ ਮੈਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੁਰਮੀਤ ਸਿੰਘ ਉਰਫ਼ ਮੀਤਾ ਵਾਸੀ ਦਾਤੇਵਾਸ ਤੋਂ ਉਸ ਉਪਰ ਫਾਇਰੰਗ ਕਰਵਾਈ ਗਈ ਸੀ। ਜਿਸ 'ਤੇ ਥਾਣਾ ਪੁਲਿਸ ਬਰੇਟਾ ਵਲੋਂ 15 ਜੁਲਾਈ ਨੂੰ 4 ਵਿਅਕਤੀਆਂ ਖਿਲਾਫ ਅਧੀਨ ਧਾਰਾ 109,3(5) ਬੀ. ਐਨ.ਐਸ ,25,27,54,59 ਆਰਮਜ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਪਿਛਲੀ ਖ਼ਬਰ ਮਾਨਸਾ ਜ਼ਿਲ੍ਹੇ ’ਚ ਚਿੱਟੇ ਦੀ ਵੱਧ ਮਾਤਰਾ ਨਾਲ 2 ਨੌਜਵਾਨਾਂ ਦੀ ਮੌਤ ਅਗਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੇਂਦਰੀ ਤਨਖਾਹ ਸਕੇਲਾਂ ਵਾਲੇ ਪੱਤਰ ਦੀਆਂ ਕਾਪੀਆਂ ਫੂਕ ਕੇ ਕੀਤੀ ਨਾਅਰੇਬਾਜ਼ੀ