ਦਸੂਹਾ, (ਹੁਸ਼ਿਆਰਪੁਰ), 22 ਜੁਲਾਈ (ਕੌਸ਼ਲ)- ਦਸੂਹਾ ਸ਼ਹਿਰ ਵਿਚ ਦਿਨ ਦਿਹਾੜੇ ਮੋਟਰਸਾਈਕਲ ਖੋਹਣ ਦੀ ਇਕ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪਰਮਜੀਤ ਸਿੰਘ ਪੁੱਤਰ ਪ੍ਰੀਤਮ ਚੰਦ ਵਾਸੀ ਦੁਲਮਿਆਲ ਕੱਲ੍ਹ ਦੁਪਹਿਰ ਉਹ ਆਪਣੇ ਕਿਸੇ ਕੰਮ ਲਈ ਦਸੂਹਾ ਆਇਆ ਹੋਇਆ ਸੀ, ਜਦੋਂ ਉਹ ਹੁਸ਼ਿਆਰਪੁਰ ਰੋਡ ਨੇੜੇ ਪਹੁੰਚਿਆ ਤਾਂ ਅਣ-ਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ। ਲੁਟੇਰਿਆਂ ਨੇ ਉਸ ਦੇ ਸਿਰ 'ਤੇ ਰਿਵਾਲਵਰ ਰੱਖ ਕੇ ਡਰਾ-ਧਮਕਾਇਆ ਅਤੇ ਉਸ ਦਾ ਮੋਟਰਸਾਈਕਲ ਨੰਬਰ PB 21 H 3817 ਖੋਹ ਕੇ ਮੌਕੇ ’ਤੋਂ ਫਰਾਰ ਹੋ ਗਏ। ਘਟਨਾ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜਾ ਕਰਦੀ ਹੈ।
ਤਾਜ਼ਾ ਖ਼ਬਰਾਂ
Free
ਹੁਸ਼ਿਆਰਪੁਰ ਰੋਡ ’ਤੇ ਮੋਟਰਸਾਈਕਲ ਖੋਹਣ ਦੀ ਵਾਰਦਾਤ
ਦਸੂਹਾ, (ਹੁਸ਼ਿਆਰਪੁਰ), 22 ਜੁਲਾਈ (ਕੌਸ਼ਲ)- ਦਸੂਹਾ ਸ਼ਹਿਰ ਵਿਚ ਦਿਨ ਦਿਹਾੜੇ ਮੋਟਰਸਾਈਕਲ ਖੋਹਣ ਦੀ ਇਕ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪਰਮਜੀਤ ਸਿੰਘ...
ਅਜੀਤ ਡੈਸਕ
22-07-2026