25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਸੁਰੇਸ਼ ਕੁਮਾਰ ਕਾਲਾ ਤਾਜੋਕੇ ਤੀਜੀ ਵਾਰ ਬਣੇ ਆੜਤੀਆਂ ਐਸੋਸੀਏਸ਼ਨ ਦੇ ਸਰਬਸੰਮਤੀ ਨਾਲ ਪ੍ਰਧਾਨ

ਤਪਾ ਮੰਡੀ (ਬਰਨਾਲਾ), 26 ਜੁਲਾਈ (ਵਿਜੇ ਸ਼ਰਮਾ)- ਸਥਾਨਕ ਕੱਚਾ ਆੜਤੀਆਂ ਐਸੋਸੀਏਸ਼ਨ ਦੀ ਹੰਗਾਮੀ...

ਅਜੀਤ ਡੈਸਕ 26-07-2026

ਤਪਾ ਮੰਡੀ (ਬਰਨਾਲਾ), 26 ਜੁਲਾਈ (ਵਿਜੇ ਸ਼ਰਮਾ)- ਸਥਾਨਕ ਕੱਚਾ ਆੜਤੀਆਂ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਸ਼੍ਰੀ ਗੀਤਾ ਭਵਨ ਵਿਖੇ ਹੋਈ। ਜਿਸ ਵਿਚ ਵੱਡੀ ਗਿਣਤੀ ਵਿਚ ਆੜਤੀਆਂ ਵਲੋਂ ਸ਼ਮੂਲੀਅਤ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਸੁਰੇਸ਼ ਕੁਮਾਰ ਕਾਲਾ ਤਾਜੋਕੇ ਨੂੰ ਤੀਜੀ ਵਾਰ ਪ੍ਰਧਾਨ ਥਾਪਿਆ ਗਿਆ।

ਆੜਤੀਆਂ ਵਲੋਂ ਸੁਰੇਸ਼ ਕੁਮਾਰ ਕਾਲਾ ਦਾ ਹਾਰ ਪਾਕੇ ਸਨਮਾਨ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਤੀਜੀ ਵਾਰ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਨੇ ਕਿਹਾ ਕਿ ਜੋ ਭਰੋਸਾ ਆੜਤੀਆਂ ਭਾਈਚਾਰੇ ਵਲੋਂ ਮੇਰੇ ਤੇ ਕੀਤਾ ਹੈ ਉਸ ਦਾ ਹਮੇਸ਼ਾ ਰਿਣੀ ਰਹਾਂਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਆੜਤੀਆਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆੜਤੀਆਂ ਦੇ ਹੱਕਾਂ ਦੀ ਰਾਖੀ ਕਰਨੀ ਮੇਰਾ ਮੁੱਢਲਾ ਫਰਜ਼ ਹੈ।

ਪਿਛਲੀ ਖ਼ਬਰ ਘਣੀਏ ਕੇ ਬਾਂਗਰ ਦੇ ਇਕਲੌਤੇ ਪੁੱਤਰ ਦੀ ਦੁਬਈ ਵਿਚ ਸੜਕ ਹਾਦਸੇ ਵਿਚ ਮੌਤ ਅਗਲੀ ਖ਼ਬਰ ਜ਼ੀਰਕਪੁਰ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮਨੀਸ਼ ਸਿਸੋਦੀਆ ਤੇ ਹਰਜੋਤ ਬੈਂਸ