19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਜੰਮੂ-ਕਸ਼ਮੀਰ - ਮੌਨਸੂਨ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਊਧਮਪੁਰ 'ਚ ਲਗਾਏ ਜਾਣਗੇ ਇਕ ਲੱਖ ਤੋਂ ਵੱਧ ਪੌਦੇ

ਊਧਮਪੁਰ (ਜੰਮੂ ਕਸ਼ਮੀਰ), 27 ਜੁਲਾਈ - ਵਾਤਾਵਰਣ ਸੰਤੁਲਨ ਨੂੰ ਬਹਾਲ ਕਰਨ ਅਤੇ ਹਰੇ ਭਰੇ ਰਕਬੇ ਨੂੰ ਵਧਾਉਣ ਲਈ, ਊਧਮਪੁਰ ਜੰਗਲਾਤ ਵਿਭਾਗ ਨੇ ਇਕ ਵਿਆਪਕ ਮੌਨਸੂਨ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ...

ਅਜੀਤ ਡੈਸਕ 27-07-2026

ਊਧਮਪੁਰ (ਜੰਮੂ ਕਸ਼ਮੀਰ), 27 ਜੁਲਾਈ - ਵਾਤਾਵਰਣ ਸੰਤੁਲਨ ਨੂੰ ਬਹਾਲ ਕਰਨ ਅਤੇ ਹਰੇ ਭਰੇ ਰਕਬੇ ਨੂੰ ਵਧਾਉਣ ਲਈ, ਊਧਮਪੁਰ ਜੰਗਲਾਤ ਵਿਭਾਗ ਨੇ ਇਕ ਵਿਆਪਕ ਮੌਨਸੂਨ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿਚ ਪੂਰੇ ਖੇਤਰ ਵਿਚ ਇਕ ਲੱਖ ਤੋਂ ਵੱਧ ਪੌਦੇ ਲਗਾਏ ਜਾਣਗੇ ਅਤੇ ਵੰਡੇ ਜਾਣਗੇ। ਇਹ ਮੁਹਿੰਮ ਜੰਗਲਾਂ ਦੇ ਰਕਬੇ ਨੂੰ ਵਧਾਉਣ ਅਤੇ ਹਾਲ ਹੀ ਵਿਚ ਜੰਗਲਾਂ ਦੀ ਅੱਗ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨ ਵਿਚ ਮਦਦਗਾਰ ਸਾਬਤ ਹੋ ਰਹੀ ਹੈ। ਰੱਖਿਆ ਬਲਾਂ, ਸਕੂਲਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਆਮ ਨਾਗਰਿਕਾਂ ਦੀ ਇਸ ਮੁਹਿੰਮ ਵਿਚ ਭਾਗੀਦਾਰੀ ਹੈ। ਵਿਭਾਗ ਦੀ ਨਰਸਰੀ ਵਿਚ ਲਗਭਗ 1.35 ਲੱਖ ਪੌਦੇ ਉਪਲਬਧ ਹਨ।
ਦੱਸ ਦਈਏ ਕਿ ਬਾਂਦਰਾਂ ਤੋਂ ਖਤਰੇ ਨੂੰ ਘਟਾਉਣ ਲਈ ਜੰਗਲਾਂ ਦੇ ਅੰਦਰ ਢੁਕਵੇਂ ਫਲ ਦੇਣ ਵਾਲੇ ਅਤੇ ਜ਼ਰੂਰੀ ਪ੍ਰਜਾਤੀਆਂ ਦੀ ਚੋਣ ਕੀਤੀ ਗਈ ਹੈ।

ਪਿਛਲੀ ਖ਼ਬਰ ਸਾਡੇ ਸਾਰਿਆਂ ਲਈ ਇਕ ਵੱਡਾ ਦਿਨ, ਸਾਰੀਆਂ ਪਾਰਟੀਆਂ ਚਰਚਾ ਵਿਚ ਹਿੱਸਾ ਲੈਣ - ਜਨਤਕ ਪ੍ਰੀਖਿਆਵਾਂ ਸੋਧ ਬਿੱਲ, 'ਤੇ, ਰਿਜੀ... ਅਗਲੀ ਖ਼ਬਰ ਰਾਸ਼ਟਰਮੰਡਲ ਖੇਡਾਂ 2026 : ਰਾਜਾ ਮੁਥੁਪਾਂਡੀ ਨੇ ਵੇਟਲਿਫਟਿੰਗ ਵਿਚ ਜਿੱਤਿਆ ਚਾਂਦੀ ਦਾ ਤਗਮਾ