07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪਹਿਲੀ ਮੁਲਾਕਾਤ ਵਿਚ ਹੀ ਮੁੱਖ ਮੰਤਰੀ ਨੂੰ ਨਸ਼ਿਆਂ ਦਾ ਦੱਸ ਦਿੱਤਾ ਸੀ ਹੱਲ- ਸੰਤ ਬਲਬੀਰ ਸਿੰਘ ਸੀਚੇਵਾਲ

ਅਜੀਤ ਡੈਸਕ 29-07-2026

ਲੋਹੀਆਂ ਖਾਸ (ਜਲੰਧਰ), 29 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਲੋਹੀਆਂ ਦੇ ਪਿੰਡ ਸੀਚੇਵਾਲ ਵਿਖੇ ਰੱਖੀ ਗਈ ਪ੍ਰੈੱਸ ਕਾਨਫਰੰਸ ਮੌਕੇ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਪਹਿਲੀ ਵਾਰ ਬੇਬਾਕੀ ਨਾਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਸਾਲ 2022 ਦੇ ਮਈ ਮਹੀਨੇ ਵਿਚ ਜਦੋਂ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਸੀਚੇਵਾਲ ਆਏ ਸਨ ਤਾਂ ਉਹ ਉਦੋਂ ਰਾਜ ਸਭਾ ਦੇ ਮੈਂਬਰ ਵੀ ਨਹੀਂ ਸਨ।

ਉਨ੍ਹਾਂ ਨੇ ਬੰਦ ਕਮਰੇ ਵਿਚ ਕੀਤੀ ਮੁਲਾਕਾਤ ਵਿਚ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਨਸ਼ਾ ਛੁਡਵਾਉਂ ਕੇਂਦਰਾਂ ਵਿਚ ਵੀ ਨਸ਼ਿਆਂ ਦੀਆਂ ਗੋਲੀਆਂ ਲਾ ਕੇ ਉਨ੍ਹਾਂ ਨੂੰ ਗੋਲੀਆਂ ਦੇ ਆਦੀ ਬਣਾ ਦਿੱਤਾ ਜਾਂਦਾ ਹੈ, ਜੇਕਰ ਸਰਕਾਰ ਆਪਣੀ ਨਿਗਰਾਨੀ ਵਿਚ ਸ਼ਰਾਬ ਦੀ ਵਿਕਰੀ ਕਰ ਸਕਦੀ ਹੈ, ਤਾਂ ਸੰਥੈਟਿਕ ਨਸ਼ਿਆਂ ਤੋਂ ਵੀ ਖਹਿੜਾ ਛੱਡਵਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਉਦੋਂ ਅਸੀਂ ਕਿਹਾ ਕਿ ਅੱਜ ਦੀ ਤਾਰੀਕ ਵਿਚ ਜਿੰਨੇ ਵੀ ਲੋਕ ਚੂਰਾ ਪੋਸਤ ਖਾਂਦੇ ਹਨ, ਉਨ੍ਹਾਂ ਦੇ ਕਾਰਡ ਬਣਾ ਦਿੱਤੇ ਜਾਣ ਅਤੇ ਉਨ੍ਹਾਂ ਨੂੰ ਡਾਕਟਰ ਦੇ ਕਹਿਣ ’ਤੇ ਦਵਾਈ ਦੇ ਤੌਰ ’ਤੇ ਚੂਰਾ ਪੋਸਤ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਚੂਰਾ ਪੋਸਤ ਨੂੰ ਲਾਗੂ ਕਰਨ ਦੇ ਹੱਕ ਵਿਚ ਨਹੀਂ ਹਨ, ਸਗੋਂ ਉਨ੍ਹਾਂ ਦਲੀਲ ਦਿੱਤੀ ਸੀ ਕਿ ਇਸ ਤੋਂ ਬਾਅਦ ਵਾਲੇ ਲੋਕਾਂ ਦੇ ਕਾਰਡ ਨਾ ਬਣਾਏ ਜਾਣ ਨਾਲ ਹੀ ਸਰਕਾਰ ਨੂੰ ਪਤਾ ਲੱਗ ਜਾਵੇਗਾ ਕਿ ‘ਨਵੇਂ ਲੋਕ ਕਿੰਨੇ ਚੂਰਾ ਪੋਸਤ’ ’ਤੇ ਲੱਗ ਗਏ ਹਨ।

ਪਿਛਲੀ ਖ਼ਬਰ ਫ਼ਗਵਾੜਾ ਵਿਚ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਅਗਲੀ ਖ਼ਬਰ ਬੱਬੂ ਚੀਮਾ ਕਾਂਗਰਸ ਦੇ ਬਲਾਕ ਪ੍ਰਧਾਨ ਬਣੇ