ਦਿੱਲੀ, 20 ਅਗਸਤ- ਅੰਤਰ-ਰਾਜੀ ਸੈੱਲ (ISC), ਕ੍ਰਾਈਮ ਬ੍ਰਾਂਚ, ਦਿੱਲੀ ਪੁਲਿਸ ਨੇ ਨਕਲੀ ਅਤੇ ਗੈਰ-ਕਾਨੂੰਨੀ ਢੰਗ ਨਾਲ ਕੈਂਸਰ ਵਿਰੋਧੀ ਦਵਾਈਆਂ ਦੇ ਗੈਰ-ਕਾਨੂੰਨੀ ਵਪਾਰ ਵਿਚ ਸ਼ਾਮਿਲ ਇਕ ਅੰਤਰਰਾਜੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ।
ਪੁਲਿਸ ਨੇ 17 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 588 ਭਰੀਆਂ ਸ਼ੀਸ਼ੀਆਂ, 6 ਖਾਲੀ ਸ਼ੀਸ਼ੀਆਂ, 7 ਖਾਲੀ ਦਵਾਈਆਂ ਦੇ ਡੱਬੇ ਅਤੇ ਹੋਰ ਦਵਾਈਆਂ ਦੀਆਂ 3,021 ਯੂਨਿਟਾਂ ਸਮੇਤ ਕਰੀਬ 50 ਲੱਖ ਰੁਪਏ ਬਰਾਮਦ ਕੀਤੇ ਹਨ।
ਸਿੰਡੀਕੇਟ ਦਾ ਨੈੱਟਵਰਕ ਦਿੱਲੀ-ਐਨਸੀਆਰ, ਮੁੰਬਈ, ਹੈਦਰਾਬਾਦ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਫੈਲਿਆ ਹੋਇਆ ਹੈ। ਪੂਰੀ ਸਪਲਾਈ ਚੇਨ ਦਾ ਪਤਾ ਲਗਾਉਣ ਅਤੇ ਇਸ ਵਿਚ ਸ਼ਾਮਿਲ ਹੋਰ ਮੈਂਬਰਾਂ ਦੀ ਪਛਾਣ ਕਰਨ ਲਈ ਜਾਂਚ ਚੱਲ ਰਹੀ ਹੈ।