11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬ੍ਰਿਕਸ ਪਾਰਦਰਸ਼ੀ ਵਪਾਰ ਤੇ ਨਿਵੇਸ਼ ਪ੍ਰਣਾਲੀਆਂ ਯਕੀਨੀ ਬਣਾਏ- ਜੈਸ਼ੰਕਰ

ਨਵੀਂ ਦਿੱਲੀ, 11 ਸਤੰਬਰ (ਪੀ.ਟੀ.ਆਈ)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੁਨੀਆ ਭਰ ਵਿਚ ਵਧ ਰਹੀ ਆਰਥਿਕ ਅਸਥਿਰਤਾ ਨਾਲ ਨਜਿੱਠਣ ਲਈ ਬ੍ਰਿਕਸ ਦੇਸ਼ਾਂ ਨੂੰ ਖੁੱਲ੍ਹੀ ਅਤੇ ਪਾਰਦਰਸ਼ੀ ਵਪਾਰ ਤੇ ਨਿਵੇਸ਼ ਪ੍ਰਣਾਲੀ ਅਪਣਾਉਣੀ ਚਾਹੀਦੀ ਹੈ। ...

ਅਜੀਤ ਡੈਸਕ 12-09-2026

ਨਵੀਂ ਦਿੱਲੀ, 11 ਸਤੰਬਰ (ਪੀ.ਟੀ.ਆਈ)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੁਨੀਆ ਭਰ ਵਿਚ ਵਧ ਰਹੀ ਆਰਥਿਕ ਅਸਥਿਰਤਾ ਨਾਲ ਨਜਿੱਠਣ ਲਈ ਬ੍ਰਿਕਸ ਦੇਸ਼ਾਂ ਨੂੰ ਖੁੱਲ੍ਹੀ ਅਤੇ ਪਾਰਦਰਸ਼ੀ ਵਪਾਰ ਤੇ ਨਿਵੇਸ਼ ਪ੍ਰਣਾਲੀ ਅਪਣਾਉਣੀ ਚਾਹੀਦੀ ਹੈ। ਬ੍ਰਿਕਸ ਵਪਾਰ ਮੰਚ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭੂ-ਰਾਜਨੀਤਕ ਟਕਰਾਅ, ਮਹਾਮਾਰੀਆਂ ਅਤੇ ਮੌਸਮੀ ਤਬਦੀਲੀਆਂ ਕਾਰਨ ਵਸਤੂਆਂ ਦੀ ਸਪਲਾਈ ਲੜੀ ਵਿਚ ਰੁਕਾਵਟਾਂ ਪੈਦਾ ਹੋ ਰਹੀਆਂ ਹਨ, ਜਿਸ ਦੇ ਆਰਥਿਕ ਪ੍ਰਭਾਵ ਦੁਨੀਆ ਭਰ ਦੇ ਦੇਸ਼ਾਂ ’ਤੇ ਪੈ ਰਹੇ ਹਨ।

ਜੈਸ਼ੰਕਰ ਨੇ ਕਿਹਾ ਕਿ ਆਰਥਿਕ ਵਿਕਾਸ ਲਈ ਬਾਜ਼ਾਰਾਂ ਤੱਕ ਵਧੇਰੇ ਪਹੁੰਚ ਅਤੇ ਵਸਤੂਆਂ ਦੀ ਸਪਲਾਈ ਲੜੀ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬ੍ਰਿਕਸ ਦੇਸ਼ਾਂ ਲਈ ਵਧੇਰੇ ਆਰਥਿਕ ਗਤੀਵਿਧੀ ਅਤੇ ਆਰਥਿਕ ਸੁਰੱਖਿਆ ਦਾ ਅਰਥ ਵਧੇਰੇ ਆਤਮਨਿਰਭਰਤਾ ਹੈ। ਇਸ ਦੇ ਨਾਲ ਹੀ ਦੇਸ਼ਾਂ ਨੂੰ ਇੱਕ-ਦੂਜੇ ਨਾਲ ਜੁੜੇ ਰਹਿੰਦੇ ਹੋਏ ਮੁਕਾਬਲੇ ਦੀ ਸਮਰੱਥਾ ਵੀ ਕਾਇਮ ਰੱਖਣੀ ਹੋਵੇਗੀ। ਉਨ੍ਹਾਂ ਭਰੋਸੇਯੋਗ ਆਵਾਜਾਈ ਪ੍ਰਬੰਧ, ਸਥਿਰ ਕਾਰੋਬਾਰੀ ਮਾਹੌਲ ਅਤੇ ਵੱਖ-ਵੱਖ ਦੇਸ਼ਾਂ ਨਾਲ ਵਪਾਰਕ ਸੰਬੰਧ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ ਡਿਜੀਟਲ ਜਨਤਕ ਬੁਨਿਆਦੀ ਢਾਂਚਾ, ਏ.ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ), ਵਿੱਤੀ ਤਕਨਾਲੋਜੀ ਅਤੇ ਆਧੁਨਿਕ ਉਤਪਾਦਨ ਖੇਤਰਾਂ ਵਿਚ ਵੱਡੇ ਮੌਕੇ ਮੌਜੂਦ ਹਨ। ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਵੱਡੀ ਅਤੇ ਲਗਾਤਾਰ ਵਧ ਰਹੀ ਮੰਡੀ, ਵਧਦੀ ਉਤਪਾਦਨ ਸਮਰੱਥਾ, ਹੁਨਰਮੰਦ ਮਨੁੱਖੀ ਸਰੋਤ, ਡਿਜੀਟਲ ਤਜ਼ਰਬਾ ਅਤੇ ਨਵੀਆਂ ਕਾਢਾਂ ਲਈ ਮਜ਼ਬੂਤ ਮਾਹੌਲ ਉਸ ਨੂੰ ਬ੍ਰਿਕਸ ਦੇਸ਼ਾਂ ਨਾਲ ਸਹਿਯੋਗ ਲਈ ਕੁਦਰਤੀ ਭਾਈਵਾਲ ਬਣਾਉਂਦੇ ਹਨ।

ਪਿਛਲੀ ਖ਼ਬਰ ਬੰਗਾਲ ਸੀ.ਆਈ.ਡੀ. ਨੂੰ ਅਭਿਸ਼ੇਕ ਬੈਨਰਜੀ ਦੇ ਸਹਿਯੋਗੀ ਸੁਮਿਤ ਰਾਏ ਦੀ ਅੱਠ ਦਿਨਾਂ ਦੀ ਹਿਰਾਸਤ ਮਿਲੀ ਅਗਲੀ ਖ਼ਬਰ ਅਮਰੀਕਾ ਨੇ 9/11 ਹਮਲਿਆਂ ਦੀ 25ਵੀਂ ਵਰ੍ਹੇਗੰਢ ਮਨਾਈ