27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਰਵੇਸ਼ ਕੁਸ਼ਾਰੇ ਦੀ ਇਤਿਹਾਸਕ 2.25 ਮੀਟਰ ਛਾਲ, ਏਸ਼ੀਆਈ ਖੇਡਾਂ ’ਚ ਚਾਂਦੀ ਦਾ ਤਗਮਾ ਜਿੱਤਿਆ

ਦਿੱਲੀ, 27 ਸਤੰਬਰ- 2026 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗ਼ਮਾ

ਅਜੀਤ ਡੈਸਕ 27-09-2026

ਦਿੱਲੀ, 27 ਸਤੰਬਰ- 2026 ਦੀਆਂ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਸਰਵੇਸ਼ ਅਨਿਲ ਕੁਸ਼ਾਰੇ ਨੇ ਐਤਵਾਰ (27 ਸਤੰਬਰ) ਨੂੰ ਪੁਰਸ਼ਾਂ ਦੀ ਉੱਚੀ ਛਾਲ (ਹਾਈ ਜੰਪ) ਦੇ ਫਾਈਨਲ ਵਿਚ ਚਾਂਦੀ ਦਾ ਤਗ਼ਮਾ ਜਿੱਤ ਕੇ ਏਸ਼ੀਆਈ ਖੇਡਾਂ ਵਿਚ ਤਗ਼ਮਾ ਜਿੱਤਣ ਦੀ ਆਪਣੀ ਲੰਬੀ ਉਡੀਕ ਖ਼ਤਮ ਕੀਤੀ।

ਮਹਾਰਾਸ਼ਟਰ ਦੇ ਦੇਵਰਗਾਂਵ ਦੇ ਰਹਿਣ ਵਾਲੇ 31 ਸਾਲਾ ਭਾਰਤੀ ਅਥਲੀਟ ਨੇ ਚਾਈਨੀਜ਼ ਤਾਈਪੇ ਦੇ ਫੂ ਚਾਓ-ਹਸੁਆਨ ਤੋਂ ਪਿੱਛੇ ਰਹਿੰਦਿਆਂ ਇਹ ਸਥਾਨ ਹਾਸਲ ਕੀਤਾ। ਸਰਵੇਸ਼ ਅਨਿਲ ਕੁਸ਼ਾਰੇ ਨੇ ਪੁਰਸ਼ਾਂ ਦੀ ਉੱਚੀ ਛਾਲ (high jump) ਮੁਕਾਬਲੇ ਵਿਚ 2.25 ਮੀਟਰ ਦੀ ਇਤਿਹਾਸਕ ਛਾਲ ਲਗਾ ਕੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ।

ਪਿਛਲੀ ਖ਼ਬਰ ਪੁਲਿਸ ਟੀਮ ਜਾਇਜ਼ਾ ਲੈਣ ਲਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅੰਦਰ ਗਈ ਅਗਲੀ ਖ਼ਬਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਹਰ ਹਾਲਾਤ ਤਣਾਅਪੂਰਨ, ਕਲਾਸਾਂ 10 ਦਿਨਾਂ ਲਈ ਮੁਅੱਤਲ