20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਓਵਰਫ਼ਲੋ ਯੂ.ਬੀ.ਡੀ.ਸੀ. ਨਹਿਰ ਨੇ ਪਠਾਨਕੋਟ 'ਚ ਕੀਤੀ ਤਬਾਹੀ <br/>

ਅਜੀਤ ਡੈਸਕ 30-08-2025

ਸਹਾਇਤਾ ਨਾ ਮਿਲਣ ਕਾਰਨ ਲੋਕਾਂ 'ਚ ਰੋਸ
ਜ਼ਿਲ੍ਹਾ ਪਠਾਨਕੋਟ 'ਚ ਲੋਕਾਂ ਨੇ ਹੜ੍ਹਾਂ ਲਈ ਸਿੰਚਾਈ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਉਨ੍ਹਾਂ ਉੱਪਰ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ | ਲੋਕਾਂ ਨੂੰ ਪ੍ਰਸ਼ਾਸਨ ਵਲੋਂ ਗਰਾਊਾਡ ਪੱਧਰ 'ਤੇ ਮਦਦ ਨਾ ਮਿਲਣ ਦੇ ਚੱਲਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਜਿਥੇ ਪਠਾਨਕੋਟ ਦੇ ਪਿੰਡ ਅਤੇਪੁਰ ਦਾ ਇਕ ਨੌਜਵਾਨ ਹੜ੍ਹਾਂ ਦੀ ਮਾਰ ਹੇਠ ਆ ਕੇ ਪਾਣੀ 'ਚ ਡੁੱਬ ਕੇ ਮਰ ਗਿਆ ਉੱਥੇ ਹੀ ਪਿੰਡ ਬਹੇੜੀਆਂ ਬਜ਼ੁਰਗ 'ਚ ਪਾਣੀ ਲੋਕਾਂ ਦੇ ਘਰਾਂ 'ਚ ਜਾ ਵੜਿਆ, ਜਿਸ ਕਾਰਨ ਇਕ ਗ਼ਰੀਬ ਘਰ ਦੀ ਛੱਤ ਡਿਗ ਗਈ | ਜਦੋਂ ਘਰ ਦੀ ਮਾਲਕ ਤਾਰੋ ਦੇਵੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਆਪਣੇ ਤਿੰਨ ਮਜ਼ਦੂਰ ਬੇਟਿਆਂ ਨਾਲ ਰਹਿੰਦੀ ਹੈ, ਉਹ ਹੁਣ ਰੋਟੀ ਤੋਂ ਆਤੁਰ ਹਨ | ਕੋਈ ਵੀ ਉਨ੍ਹਾਂ ਦੀ ਸਾਰ ਨਹੀਂ ਲੈਣ ਆਇਆ, ਦੂਜੇ ਪਾਸੇ ਰੋਸ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ ਜੇਕਰ ਰਾਵੀ ਦਰਿਆ ਦੇ ਬਣੇ ਹੈਡਵਰਕਸ ਦੇ ਗੇਟ ਸਿੰਚਾਈ ਵਿਭਾਗ ਦੇ ਅਧਿਕਾਰੀ ਸਮੇਂ ਸਿਰ ਖ਼ੋਲ੍ਹ ਦਿੰਦੇ ਤਾਂ ਯੂ.ਬੀ.ਡੀ.ਸੀ. ਨਹਿਰ ਓਵਰਫ਼ਲੋ ਨਹੀਂ ਹੁੰਦੀ | ਡੇਰਾ ਬਾਬਾ ਨਾਨਕ ਨਾਲ ਲਗਦੇ ਕੁਝ ਪਿੰਡਾਂ 'ਚੋਂ ਹੜ੍ਹ ਦੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ, ਪਰ ਰਾਵੀ ਦਰਿਆ ਨੇ ਸਰਹੱਦ ਨਾਲ ਲਗਦੇ ਪਿੰਡਾਂ 'ਚ ਪੂਰੀ ਤਰ੍ਹਾਂ ਤਬਾਹੀ ਮਚਾਈ ਹੋਈ ਹੈ | ਲੋਕਾਂ ਨੂੰ ਹੁਣ ਹੋਰ ਡਰ ਸਤਾਉਣ ਲੱਗਾ ਹੈ ਕਿ ਕਈਆਂ ਦੇ ਘਰਾਂ ਦੀਆਂ ਛੱਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ | ਪਾਣੀ ਦੇ ਤੇਜ਼ ਵਹਾ ਨੇ ਜਿਥੇ ਕਈ ਘਰ ਰੋੜ੍ਹ ਦਿੱਤੇ ਉਥੇ ਕਈ ਮਕਾਨਾਂ ਦੀਆਂ ਕੰਧਾਂ ਪਾਟ ਗਈਆਂ ਤੇ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ | ਪਿੰਡ ਧਰਮਕੋਟ ਰੰਧਾਵਾ, ਰੱਤਰ ਛੱਤੜ, ਸ਼ਹਿਜ਼ਾਦਾ ਕਲਾਂ, ਨਿੱਕਾ ਸ਼ਹਿਜ਼ਾਦਾ, ਖੋਦੇ ਬੇਟ, ਧਰਮਕੋਟ ਪੱਤਣ ਸਮੇਤ ਅਨੇਕਾਂ ਪਿੰਡ ਅਜੇ ਵੀ ਪਾਣੀ 'ਚ ਘਿਰੇ ਹੋਏ ਹਨ |
ਅੰਮਿ੍ਤਸਰ ਦੇ 60 ਪਿੰਡ ਹੜ੍ਹਾਂ ਦੀ ਮਾਰ ਹੇਠ
ਅੰਮਿ੍ਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਅਜਨਾਲਾ ਤੇ ਲੋਪੋਕੇ ਹਲਕੇ ਸਮੇਤ 60 ਦੇ ਕਰੀਬ ਪਿੰਡ ਹੜ੍ਹਾਂ ਦੀ ਸਿੱਧੀ ਮਾਰ ਹੇਠ ਆ ਗਏ ਹਨ | ਰਾਵੀ ਦਰਿਆ 'ਚ ਵਧੇ ਪਾਣੀ ਦੇ ਪੱਧਰ ਕਾਰਨ ਸਬ-ਡਵੀਜ਼ਨ ਅਜਨਾਲਾ ਤੇ ਲੋਪੋਕੇ ਦੇ ਪਿੰਡਾਂ 'ਚ ਰਾਹਤ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ | ਸਿਵਲ ਦੀਆਂ ਟੀਮਾਂ ਤੋਂ ਇਲਾਵਾ ਫੌਜ, ਐੱਨ. ਡੀ. ਆਰ. ਐੱਫ., ਪੁਲਿਸ ਤੇ ਐੱਨ. ਜੀ. ਓ. ਵਲੋਂ ਵੀ ਲਗਾਤਾਰ ਰਾਹਤ ਕੰਮ ਕੀਤਾ ਜਾ ਰਿਹਾ ਹੈ | ਪਾਣੀ ਕਾਰਨ ਸੰਪਰਕ ਟੁੱਟੇ ਦਰਜ਼ਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਅੱਜ ਹੈਲੀਕਾਪਟਰ ਰਾਹੀਂ ਰਾਹਤ ਸਮਗਰੀ ਤੇ ਫੂਡ ਪੈਕੇਟ ਵੀ ਵੰਡੇ ਗਏ |

ਪਿਛਲੀ ਖ਼ਬਰ ਵਿਰੋਧੀ ਧਿਰ ਸ਼ਾਸਿਤ ਰਾਜਾਂ ਵਲੋਂ ਕੇਂਦਰ ਦੇ ਜੀ.ਐਸ.ਟੀ. ਸੁਧਾਰਾਂ ਨਾਲ ਹੋਣ ਵਾਲੇ ਮਾਲੀਏ ਦੇ ਨੁਕਸਾਨ ਦੀ ਭਰਪਾਈ ਦੀ ਮੰ... ਅਗਲੀ ਖ਼ਬਰ ਪਟਿਆਲਾ ਜ਼ਿਲ੍ਹੇ 'ਚ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।