20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਰਣਜੀਤ ਸਾਗਰ ਡੈਮ ਦੇ ਫਲੱਡ ਗੇਟ 5ਵੇਂ ਦਿਨ ਵੀ ਖੁੱਲ੍ਹੇ ਰਹੇ

ਅਜੀਤ ਡੈਸਕ 30-08-2025
ਸ਼ਾਹਪੁਰ ਕੰਢੀ, 29 ਅਗਸਤ (ਰਣਜੀਤ ਸਿੰਘ)-ਪਹਾੜਾਂ 'ਚ ਮੀਂਹ ਘੱਟ ਜਾਣ ਕਾਰਨ ਤੇ ਚੰਮੇਰਾ ਡੈਮ ਤੋਂ ਵੀ ਪਾਣੀ ਦੀ ਆਮਦ ਘੱਟ ਜਾਣ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਦਿਨੋਂ-ਦਿਨ ਘੱਟਦਾ ਜਾ ਰਿਹਾ ਹੈ | ਸ਼ਾਮ 6 ਵਜੇ ਝੀਲ ਦਾ ਪੱਧਰ 524.70 ਮੀਟਰ ਸੀ, ਜੋ ਕਿ ਖਤਰੇ ਦੇ ਨਿਸ਼ਾਨ ਤੋਂ 3 ਮੀਟਰ ਘੱਟ ਹੈ | ਇਸ ਸਮੇਂ ਚੰਮੇਰਾ ਡੈਮ ਤੋਂ 20,191 ਕਿਊਸਿਕ ਪਾਣੀ ਰਣਜੀਤ ਸਾਗਰ ਡੈਮ ਦੀ ਝੀਲ ਅੰਦਰ ਆ ਰਿਹਾ ਹੈ | ਰਣਜੀਤ ਸਾਗਰ ਡੈਮ ਦੇ ਸੱਤ ਫਲੱਡ ਗੇਟ ਪੰਜਵੇਂ ਦਿਨ ਵੀ ਖੁੱਲ੍ਹੇ ਰਹੇ | ਬਿਜਲੀ ਉਤਪਾਦਨ ਤੇ ਫਲੱਡ ਗੇਟਾਂ ਰਾਹੀਂ 51,650 ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਨੰੂ ਛੱਡਿਆ ਜਾ ਰਿਹਾ ਹੈ, ਜਿਥੋਂ ਪਾਣੀ ਮਾਧੋਪੁਰ ਹੈੱਡ ਵਰਕਸ ਨੰੂ ਛੱਡਿਆ ਜਾ ਰਿਹਾ ਹੈ, ਜਦੋਂਕਿ 41 ਹਜ਼ਾਰ ਕਿਊਸਿਕ ਪਾਣੀ ਪਾਕਿਸਤਾਨ ਨੰੂ ਛੱਡਿਆ ਜਾ ਰਿਹਾ ਹੈ |

ਪਿਛਲੀ ਖ਼ਬਰ ਪੰਜਾਬ ਦਹਾਕਿਆਂ ਦੇ ਸਭ ਤੋਂ ਭਿਆਨਕ ਹੜ੍ਹਾਂ ਦੀ ਮਾਰ ਹੇਠ ਅਗਲੀ ਖ਼ਬਰ ਵਿਰੋਧੀ ਧਿਰ ਸ਼ਾਸਿਤ ਰਾਜਾਂ ਵਲੋਂ ਕੇਂਦਰ ਦੇ ਜੀ.ਐਸ.ਟੀ. ਸੁਧਾਰਾਂ ਨਾਲ ਹੋਣ ਵਾਲੇ ਮਾਲੀਏ ਦੇ ਨੁਕਸਾਨ ਦੀ ਭਰਪਾਈ ਦੀ ਮੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।