20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਭਾਰਤ-ਜਪਾਨ ਭਾਈਵਾਲੀ ਵਿਸ਼ਵ ਸ਼ਾਂਤੀ ਤੇ ਸਥਿਰਤਾ ਲਈ ਮਹੱਤਵਪੂਰਨ-ਮੋਦੀ

ਅਜੀਤ ਡੈਸਕ 30-08-2025

ਅਗਲੇ ਇਕ ਦਹਾਕੇ 'ਚ ਭਾਰਤ 'ਚ 10 ਟਿ੍ਲੀਅਨ ਯੇਨ ਦਾ ਨਿਵੇਸ਼ ਕਰੇਗਾ ਜਪਾਨ-ਇਸ਼ੀਬਾ
ਟੋਕੀਓ, 29 ਅਗਸਤ (ਪੀ. ਟੀ. ਆਈ.)-ਜਪਾਨ ਨੇ ਇਕ ਦਹਾਕੇ 'ਚ ਭਾਰਤ 'ਚ 10 ਟਿ੍ਲੀਅਨ ਯੇਨ ਦਾ ਨਿਵੇਸ਼ ਟੀਚਾ ਰੱਖਿਆ ਹੈ | ਵਪਾਰ ਤੇ ਟੈਰਿਫ 'ਤੇ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਆਰਥਿਕ ਉਥਲ-ਪੁਥਲ ਵਿਚਕਾਰ ਭਾਰਤ ਤੇ ਜਪਾਨ ਨੇ ਮਹੱਤਵਪੂਰਨ ਖਣਿਜਾਂ, ਰੱਖਿਆ ਤੇ ਤਕਨਾਲੋਜੀ ਵਰਗੇ ਕਈ ਮਹੱਤਵਪੂਰਨ ਖੇਤਰਾਂ 'ਚ ਸਹਿਯੋਗ ਮਜ਼ਬੂਤ ਕਰਨ ਲਈ ਇਕ ਵਿਸ਼ਾਲ ਖਾਕਾ ਤਿਆਰ ਕੀਤਾ ਹੈ | ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਤੇ ਵਿਸ਼ਵਵਿਆਪੀ ਭਾਈਵਾਲੀ ਵਧਾਉਣ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਜਪਾਨੀ ਹਮਰੁਤਬਾ ਸ਼ਿਗੇਰੂ ਇਸ਼ੀਬਾ ਵਿਚਕਾਰ ਸਿਖਰ ਵਾਰਤਾ ਤੋਂ ਬਾਅਦ ਕੀਤੇ ਗਏ | ਇਸ਼ੀਬਾ ਨਾਲ ਆਪਣੇ ਮੀਡੀਆ ਬਿਆਨ 'ਚ ਕਿਹਾ ਕਿ ਅਸੀਂ ਅਗਲੇ 10 ਸਾਲਾਂ 'ਚ ਜਪਾਨ ਤੋਂ ਭਾਰਤ 'ਚ 10 ਟਿ੍ਲੀਅਨ ਯੇਨ ਨਿਵੇਸ਼ ਦਾ ਟੀਚਾ ਰੱਖਿਆ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਅੱਜ ਸਵੇਰੇ ਟੋਕੀਓ ਪਹੁੰਚੇ, ਨੇ ਕਿਹਾ ਕਿ ਭਾਰਤ-ਜਪਾਨ ਸਹਿਯੋਗ ਵਿਸ਼ਵ ਸ਼ਾਂਤੀ ਤੇ ਸਥਿਰਤਾ ਲਈ ਮਹੱਤਵਪੂਰਨ ਹੈ ਤੇ ਦੋਵਾਂ ਧਿਰਾਂ ਨੇ ਭਾਈਵਾਲੀ 'ਚ ਇਕ ਨਵੇਂ ਤੇ ਸੁਨਹਿਰੀ ਅਧਿਆਇ ਲਈ ਇਕ ਮਜ਼ਬੂਤ ਨੀਂਹ ਰੱਖੀ ਹੈ | ਉਨ੍ਹਾਂ ਕਿਹਾ ਕਿ ਅਸੀਂ ਨਿਵੇਸ਼, ਨਵੀਨਤਾ ਤੇ ਆਰਥਿਕ ਸੁਰੱਖਿਆ ਸਮੇਤ ਕਈ ਖੇਤਰਾਂ 'ਚ ਸਹਿਯੋਗ ਲਈ 10 ਸਾਲਾਂ ਦਾ ਰੋਡਮੈਪ ਬਣਾਇਆ ਹੈ | ਆਪਣੀਆਂ ਟਿੱਪਣੀਆਂ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਤੇ ਜਪਾਨ ਇਕ ਆਜ਼ਾਦ, ਖੁੱਲ੍ਹੇ, ਸ਼ਾਂਤੀਪੂਰਨ, ਖੁਸ਼ਹਾਲ ਤੇ ਨਿਯਮ ਆਧਾਰਿਤ ਇੰਡੋ-ਪੈਸੀਫਿਕ ਲਈ ਪੂਰੀ ਤਰ੍ਹਾਂ ਵਚਨਬੱਧ ਹਨ | ਦੋਵਾਂ ਧਿਰਾਂ ਨੇ ਰੱਖਿਆ ਉਦਯੋਗ ਤੇ ਨਵੀਨਤਾ ਦੇ ਖੇਤਰ 'ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਵੀ ਫੈਸਲਾ ਕੀਤਾ | ਮੋਦੀ ਨੇ ਕਿਹਾ ਕਿ ਅੱਤਵਾਦ ਤੇ ਸਾਈਬਰ ਸੁਰੱਖਿਆ ਬਾਰੇ ਭਾਰਤ ਤੇ ਜਪਾਨ ਦੀਆਂ ਚਿੰਤਾਵਾਂ ਇਕੋ ਜਿਹੀਆਂ ਹਨ | ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੇ ਰੱਖਿਆ ਤੇ ਸਮੁੰਦਰੀ ਸੁਰੱਖਿਆ ਨੂੰ ਵਧਾਉਣ 'ਚ ਸਾਂਝੇ ਹਿੱਤ ਹਨ | ਉਨ੍ਹਾਂ ਕਿਹਾ ਕਿ ਭਾਰਤ-ਜਪਾਨ ਭਾਈਵਾਲੀ ਆਪਸੀ ਵਿਸ਼ਵਾਸ 'ਚ ਜੜ੍ਹੀ ਹੋਈ ਹੈ, ਜੋ ਸਾਡੀਆਂ ਰਾਸ਼ਟਰੀ ਤਰਜੀਹਾਂ ਨੂੰ ਦਰਸਾਉਂਦੀ ਹੈ ਤੇ ਜਿਸ ਨੂੰ ਸਾਂਝੇ ਮੁੱਲਾਂ ਤੇ ਵਿਸ਼ਵਾਸਾਂ ਦੁਆਰਾ ਆਕਾਰ ਪ੍ਰਾਪਤ ਹੈ | ਉਨ੍ਹਾਂ ਕਿਹਾ ਕਿ ਮਜ਼ਬੂਤ ਲੋਕਤੰਤਰ ਇਕ ਬਿਹਤਰ ਦੁਨੀਆ ਨੂੰ ਆਕਾਰ ਦੇਣ 'ਚ ਕੁਦਰਤੀ ਭਾਈਵਾਲ ਹਨ | ਆਪਣੀਆਂ ਟਿੱਪਣੀਆਂ 'ਚ ਜਪਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਅਗਲੀ ਪੀੜ੍ਹੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਇਕ-ਦੂਜੇ ਦੀਆਂ ਸ਼ਕਤੀਆਂ ਦਾ ਫਾਇਦਾ ਉਠਾਉਣ ਦੀ ਲੋੜ ਹੈ |

ਪਿਛਲੀ ਖ਼ਬਰ ਉੱਤਰਾਖੰਡ 'ਚ ਕਈ ਥਾਈਾ ਬੱਦਲ ਫਟਣ ਕਾਰਨ 6 ਮੌਤਾਂ-11 ਲਾਪਤਾ ਅਗਲੀ ਖ਼ਬਰ ਪੰਜਾਬ ਦਹਾਕਿਆਂ ਦੇ ਸਭ ਤੋਂ ਭਿਆਨਕ ਹੜ੍ਹਾਂ ਦੀ ਮਾਰ ਹੇਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।