20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਉੱਤਰਾਖੰਡ 'ਚ ਕਈ ਥਾਈਾ ਬੱਦਲ ਫਟਣ ਕਾਰਨ 6 ਮੌਤਾਂ-11 ਲਾਪਤਾ

ਅਜੀਤ ਡੈਸਕ 30-08-2025
ਦੇਹਰਾਦੂਨ, 29 ਅਗਸਤ (ਪੀ. ਟੀ. ਆਈ.)-ਉੱਤਰਾਖੰਡ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਸ਼ੁੱਕਰਵਾਰ ਸਵੇਰੇ ਭਾਰੀ ਮੀਂਹ ਪੈਣ ਤੇ ਬੱਦਲ ਫੱਟਣ ਦੀਆਂ ਘਟਨਾਵਾਂ 'ਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 11 ਹੋਰ ਲਾਪਤਾ ਦੱਸੇ ਜਾ ਰਹੇ ਹਨ |ਬੱਦਲ ਫਟਣ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਲਗਭਗ 30-40 ਪਰਿਵਾਰ ਮਲਬੇ ਦੇ ਢੇਰ ਹੇਠ ਦੱਬ ਗਏ ਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਚਮੋਲੀ, ਰੁਦਰਪ੍ਰਯਾਗ, ਟਿਹਰੀ ਤੇ ਬਾਗੇਸ਼ਵਰ ਕੁਦਰਤੀ ਆਫ਼ਤ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲਿ੍ਹਆਂ 'ਚੋਂ ਇਕ ਹਨ | ਉਤਰਾਖੰਡ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਨੇ ਇੱਥੇ ਕਿਹਾ ਕਿ ਰਾਤ ਭਰ ਪਏ ਜ਼ਿਆਦਾ ਮੀਂਹ ਨੇ ਬਾਗੇਸ਼ਵਰ ਜ਼ਿਲ੍ਹੇ ਦੇ ਕਾਪਕੋਟ ਖੇਤਰ 'ਚ ਪੌਸਾਰੀ ਗ੍ਰਾਮ ਪੰਚਾਇਤ 'ਚ ਲਗਭਗ ਅੱਧਾ ਦਰਜਨ ਘਰਾਂ ਨੂੰ ਨੁਕਸਾਨ ਪਹੁੰਚਾਇਆ, ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ ਤੇ 3 ਹੋਰ ਲਾਪਤਾ ਹੋ ਗਏ | ਇਸ ਘਟਨਾ 'ਚ ਹੁਣ ਤੱਕ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਦਕਿ ਤਿੰਨ ਹੋਰ ਲੋਕ ਲਾਪਤਾ ਹਨ | ਮੁੱਖ ਵਿਕਾਸ ਅਧਿਕਾਰੀ ਅਭਿਸ਼ੇਕ ਤਿ੍ਪਾਠੀ ਨੇ ਕਿਹਾ ਕਿ ਚਮੋਲੀ ਜ਼ਿਲ੍ਹੇ ਦੇ ਮੋਪਾਟਾ ਪਿੰਡ 'ਚ ਜ਼ਮੀਨ ਖਿਸਕਣ ਕਾਰਨ ਮਲਬੇ ਹੇਠ ਇਕ ਘਰ ਤੇ ਇਕ ਗਊਸ਼ਾਲਾ ਦੱਬਿਆ ਗਿਆ, ਜਿਸ 'ਚ ਇੱਕ ਜੋੜਾ ਮਾਰਿਆ ਗਿਆ ਤੇ ਇਕ ਹੋਰ ਜ਼ਖਮੀ ਹੋ ਗਿਆ | ਅਧਿਕਾਰੀਆਂ ਨੇ ਦੱਸਿਆ ਕਿ ਰੁਦਰਪ੍ਰਯਾਗ ਜ਼ਿਲ੍ਹੇ ਦੇ ਬਾਸੁਕੇਦਾਰ ਖੇਤਰ 'ਚ ਲਗਾਤਾਰ ਹੋ ਰਹੀ ਬਾਰਿਸ਼ ਤੇ ਜ਼ਮੀਨ ਖਿਸਕਣ ਕਾਰਨ ਅੱਧਾ ਦਰਜਨ ਤੋਂ ਵੱਧ ਪਿੰਡਾਂ 'ਚ ਭਾਰੀ ਨੁਕਸਾਨ ਹੋਇਆ ਹੈ |

ਪਿਛਲੀ ਖ਼ਬਰ ਚੰਬਾ 'ਚ ਬੱਦਲ ਫਟਿਆ-3 ਪੰਜਾਬੀਆਂ ਸਮੇਤ 11 ਮੌਤਾਂ ਅਗਲੀ ਖ਼ਬਰ ਭਾਰਤ-ਜਪਾਨ ਭਾਈਵਾਲੀ ਵਿਸ਼ਵ ਸ਼ਾਂਤੀ ਤੇ ਸਥਿਰਤਾ ਲਈ ਮਹੱਤਵਪੂਰਨ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।