ਨਵੀਂ ਦਿੱਲੀ, 19 ਸਤੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਇੱਕ ਕਦੰਬਾ ਦਾ ਰੁੱਖ ਲਗਾਇਆ, ਇਹ ਉਨ੍ਹਾਂ ਨੂੰ ਬਿ੍ਟਿਸ਼ ਰਾਜਾ ਚਾਰਲਸ ਤੀਜੇ ਵਲੋਂ ਉਨ੍ਹਾਂ ਦੇ 75ਵੇਂ ਜਨਮ ਦਿਨ 'ਤੇ ਦਿੱਤਾ ਗਿਆ ਤੋਹਫ਼ਾ ਸੀ | ਭਾਰਤ ਵਿੱਚ ਬਿ੍ਟਿਸ਼ ਹਾਈ ਕਮਿਸ਼ਨ ਨੇ 17 ਸਤੰਬਰ ਨੂੰ ਪ੍ਰਧਾਨ ਮੰਤਰੀ ਦੇ ਜਨਮ ਦਿਨ 'ਤੇ ਕਿਹਾ ਕਿ ਇਹ ਤੋਹਫ਼ਾ ਮੋਦੀ ਦੀ ਪਹਿਲਕਦਮੀ 'ਇਕ ਰੁੱਖ ਮਾਂ ਦੇ ਨਾਂਅ' ਤੋਂ ਪ੍ਰੇਰਿਤ ਹੈ, ਜਿਸ ਨੇ ਲੋਕਾਂ ਨੂੰ ਆਪਣੀਆਂ ਮਾਵਾਂ ਦੇ ਸਨਮਾਨ ਵਿਚ ਇੱਕ ਰੁੱਖ ਲਗਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਇਹ ਤੋਹਫ਼ਾ ਚਾਰਲਸ ਤੀਜੇ ਅਤੇ ਮੋਦੀ ਦੀ ਵਾਤਾਵਰਨ ਸੁਰੱਖਿਆ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਇੱਕ ਅਧਿਕਾਰਤ ਵੀਡੀਓ ਵਿਚ ਮੋਦੀ ਨੂੰ ਆਪਣੇ ਨਿਵਾਸ 'ਤੇ ਇੱਕ ਪÏਦਾ ਲਗਾਉਂਦੇ ਹੋਏ ਦਿਖਾਇਆ ਗਿਆ ਹੈ, ਜੋ ਦੋਸਤੀ ਅਤੇ ਵਾਤਾਵਰਨ ਸਥਿਰਤਾ ਪ੍ਰਤੀ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ |