24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਦਿੱਲੀ 'ਵਰਸਿਟੀ ਚੋਣਾਂ<br> ਏ.ਬੀ.ਵੀ.ਪੀ. ਨੇ 3, ਐਨ.ਐਸ.ਯੂ.ਆਈ. ਨੇ ਇਕ ਅਹੁਦਾ ਕੀਤਾ ਹਾਸਿਲ

ਅਜੀਤ ਡੈਸਕ 20-09-2025

ਨਵੀਂ ਦਿੱਲੀ, 19 ਸਤੰਬਰ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ 'ਚ ਏ.ਬੀ.ਵੀ.ਪੀ. ਨੇ ਇਕ ਵਾਰ ਫਿਰ ਜ਼ਿਆਦਾਤਰ ਅਹੁਦਿਆਂ 'ਤੇ ਜਿੱਤ ਪ੍ਰਾਪਤ ਕੀਤੀ ਹੈ | ਇਸਨੇ ਪ੍ਰਧਾਨ ਸਮੇਤ 3 ਅਹੁਦਿਆਂ 'ਤੇ ਜਿੱਤ ਪ੍ਰਾਪਤ ਕੀਤੀ ਹੈ ਜਦਕਿ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ਨੇ ਇਕ ਅਹੁਦਾ ਹਾਸਿਲ ਕੀਤਾ | ਅੱਜ ਹੋਈ ਵੋਟਾਂ ਦੀ ਗਿਣਤੀ ਸ਼ਾਂਤੀਪੂਰਵਕ ਸਮਾਪਤ ਹੋਈ | ਅੰਤਿਮ ਨਤੀਜਿਆਂ ਅਨੁਸਾਰ ਏ.ਬੀ.ਵੀ.ਪੀ. ਦੇ ਆਰੀਅਨ ਮਾਨ ਨੇ ਪ੍ਰਧਾਨ ਦਾ ਅਹੁਦਾ ਜਿੱਤਿਆ, ਉਨ੍ਹਾਂ ਨੇ ਐਨ.ਐਸ.ਯੂ.ਆਈ. ਦੀ ਆਪਣੀ ਵਿਰੋਧੀ ਜੋਸਲਿਨ ਨੰਦਿਤਾ ਚÏਧਰੀ ਨੂੰ 16,196 ਵੋਟਾਂ ਦੇ ਫ਼ਰਕ ਨਾਲ ਹਰਾਇਆ | ਐਨ. ਐਸ. ਯੂ. ਆਈ. ਦੇ ਰਾਹੁਲ ਝਾਂਸਲਾ ਉਪ-ਪ੍ਰਧਾਨ ਬਣੇ | ਜਦਕਿ ਏ.ਬੀ.ਵੀ.ਪੀ. ਦੇ ਕੁਨਾਲ ਚੌਧਰੀ ਸਕੱਤਰ ਤੇ ਦੀਪਿਕਾ ਝਾਅ ਸੰਯੁਕਤ ਸਕੱਤਰ ਬਣੇ | ਡੂ. ਸੂ. ਚੋਣਾਂ ਲਈ ਨਿਯੁਕਤ ਮੁੱਖ ਚੋਣ ਅਧਿਕਾਰੀ ਪ੍ਰੋ. ਰਾਜ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਪ੍ਰਧਾਨ ਦੇ ਅਹੁਦੇ ਲਈ 3, ਸਕੱਤਰ ਦੇ ਅਹੁਦੇ ਲਈ 4 ਅਤੇ ਸੰਯੁਕਤ ਸਕੱਤਰ ਦੇ ਅਹੁਦੇ ਲਈ 5 ਉਮੀਦਵਾਰ ਮੈਦਾਨ 'ਚ ਸਨ |

ਪਿਛਲੀ ਖ਼ਬਰ ਆਪਣੀਆਂ ਮੰਗਾਂ ਨੂੰ ਲੈ ਕੇ ਵਾਲਮੀਕਿ ਸਮਾਜ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪਿਊਸ਼ ਗੋਇਲ ਵਪਾਰਕ ਗੱਲਬਾਤ ਲਈ ਜਾਣਗੇ ਵਾਸ਼ਿੰਗਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।