08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮੁਲਤਾਨੀ ਨੇ ਹੜ੍ਹ ਪ੍ਰਭਾਵਿਤ ਇਲਾਕੇ 'ਚ ਚਾਰਾ ਅਤੇ ਹੋਰ ਜ਼ਰੂਰੀ ਸਾਮਾਨ ਭੇਜਿਆ <br/>

ਪਿੰਡ ਪੰਜਢੇਰਾ ਕਲਾਂ ਵਾਸੀ ਪ੍ਰੋ . ਜੀ.ਐਸ. ਮੁਲਤਾਨੀ ਦਾ ਧੰਨਵਾਦ ਕਰਦੇ ਹੋਏ | ਤਸਵੀਰ : ਬਲਵਿੰਦਰਜੀਤ ਸਿੰਘ ਸੈਣੀ <br/> 31-08-2025
ਭੰਗਾਲਾ, 30 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)-ਪਿੰਡ ਮਹਿਤਾਬਪੁਰ, ਕੋਲੀਆਂ 418, ਮੋਤਲਾ, ਮਿਆਣੀ ਮਲਹਾ, ਹਲੇੜ, ਕੁਲੀਆਂ, ਨੋਸਹਿਰਾ ਪੱਤਣ, ਕਲੋਤਾ ਤਗੜ ਕਲਾਂ, ਤੂਰਾਂ, ਚੱਕਵਾਲ, ਧਨੋਆ ਆਦਿ ਪਿੰਡ ਇਸ ਸਮੇਂ ਪਾਣੀ ਦੀ ਮਾਰ ਹੇਠਾਂ ਆ ਚੁੱਕੇ ਹਨ ਅਤੇ ਹੜ੍ਹ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੀ ਵੜ ਚੁੱਕਾ ਹੈ ਜਿਸ ਕਾਰਨ ਜਿੱਥੇ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ ਉੱਥੇ ਹੀ ਇਨ੍ਹਾਂ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਖੜੀ ਝੋਨਾ, ਕਮਾਦ ਅਤੇ ਹਰੇ ਚਾਰੇ ਦੀਆਂ ਫਸਲਾਂ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਜਾਣ ਕਾਰਨ ਬਰਬਾਦ ਹੋ ਗਈਆਂ ਹਨ | ਪਸ਼ੂਆਂ ਦੇ ਹਰੇ ਚਾਰੇ ਨੂੰ ਮੁੱਖ ਰੱਖਦਿਆਂ ਪ੍ਰੋ. ਜੀ. ਐਸ. ਮੁਲਤਾਨੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਦੀ ਅਗਵਾਈ ਹੇਠ ਪਿੰਡ ਪੰਜਢੇਰਾ ਕਲਾਂ ਦੇ ਵਸਨੀਕਾਂ ਵਲੋਂ ਪਿੰਡ ਮਹਿਤਾਬਪੁਰ ਵਿਖੇ ਪਸ਼ੂਆਂ ਦਾ ਹਰਾ ਚਾਰਾ, ਫੀਡ ਅਤੇ ਹੋਰ ਜ਼ਰੂਰੀ ਸਾਮਾਨ ਭੇਜਿਆ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੰਬੜਦਾਰ ਬਹਾਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਅੰਦਰ ਹੜ੍ਹ ਆਉਣ ਕਾਰਨ ਜਿੱਥੇ ਕਿਸਾਨਾਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ, ਉੱਥੇ ਹੀ ਪਸ਼ੂਆਂ ਦੇ ਹਰੇ ਚਰੇ ਦਾ ਵੀ ਬਹੁਤ ਨੁਕਸਾਨ ਹੋਇਆ ਹੈ | ਪ੍ਰੋਫੈਸਰ ਜੀ ਐਸ ਮੁਲਤਾਨੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਵਲੋਂ ਪਸ਼ੂਆਂ ਦਾ ਹਰਾ ਚਾਰਾ ਫੀਡ ਅਤੇ ਹੋਰ ਜਰੂਰੀ ਸਮਾਨ ਪਿੰਡਾਂ ਵਿਚ ਭੇਜਿਆ ਗਿਆ ਹੈ | ਇਸ ਮੌਕੇ ਪਿੰਡ ਮਹਿਤਾਬਪੁਰ ਵਾਸੀਆਂ ਨੇ ਪਿੰਡ ਪੰਜਢੇਰਾਂ ਕਲਾਂ ਦੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਬੇਜ਼ਬਾਨਾਂ ਨੂੰ ਦੇਖਦਿਆਂ ਪਿੰਡ ਵਿਚ ਇਹ ਉਪਰਾਲਾ ਕੀਤਾ |

ਪਿਛਲੀ ਖ਼ਬਰ ਹਰਿਆਣਾ ਕਾਲਜ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ ਦੋਆਬਾ ਪਬਲਿਕ ਸਕੂਲ ਨੂੰ ਬਿ੍ਟਿਸ਼ ਕਾਊਾਸਲ ਇਨਾਮ 2025-2028 ਨਾਲ ਨਿਵਾਜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।