13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਹਰਸਾ ਮਾਨਸਰ ਸਕੂਲ ਵਿਖੇ ਗੈੱਸਟ ਲੈਕਚਰ ਕਰਵਾਇਆ

ਅਜੀਤ ਡੈਸਕ 21-09-2025
ਭੰਗਾਲਾ, 20 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸਾ ਮਾਨਸਰ ਵਿਖੇ ਆਈ. ਟੀ. ਤੇ ਕੰਪਿਊਟਰ ਟਰੇਡ ਦੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਗੈੱਸਟ ਲੈਕਚਰ ਕਰਵਾਇਆ, ਜਿਸ 'ਚ ਵਿਸ਼ਾ ਮਾਹਿਰ ਨੇ ਵਿਦਿਆਰਥੀਆਂ ਨੂੰ ਆਈ. ਟੀ. ਤੇ ਕੰਪਿਊਟਰ ਖੇਤਰ 'ਚ ਹੋ ਰਹੇ ਬਦਲਾਵਾਂ ਤੇ ਨਵੀਆਂ ਖੋਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਫਿਊਚਰ ਟੀਚ ਇੰਸਟੀਚਿਊਟ ਭੰਗਾਲਾ ਤੋਂ ਪੁੱਜੇ ਇੰਜੀਨੀਅਰ ਰਿਤਿਕਾ ਪੁਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮਨਸੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਉਹ ਤਕਨੀਕ ਹੈ, ਜਿਸ 'ਚ ਮਸ਼ੀਨਾਂ ਮਨੁੱਖੀ ਸੋਚ, ਸਿਖਲਾਈ ਅਤੇ ਫ਼ੈਸਲੇ ਲੈਣ ਦੀ ਸਮਰੱਥਾ ਦੀ ਨਕਲ ਕਰਦੀਆਂ ਹਨ ਤੇ ਅਜੋਕੇ ਸਮੇਂ 'ਚ ਸਿਹਤ ਖੇਤਰ ਵਿਚ ਏ. ਆਈ. ਡਾਕਟਰਾਂ ਨੂੰ ਬਿਮਾਰੀਆਂ ਦੀ ਪਹਿਚਾਣ ਕਰਨ 'ਚ ਮਦਦ ਕਰਨ ਦੇ ਨਾਲ-ਨਾਲ ਖੇਤੀ ਵਿਚ ਮੌਸਮ ਦੀ ਭਵਿੱਖਬਾਣੀ ਤੇ ਫ਼ਸਲਾਂ ਦੀ ਉਪਜ ਵਧਾਉਣ ਲਈ ਸੁਝਾਅ ਦੇਣ ਲਈ ਵਰਤੀ ਜਾ ਰਹੀ ਹੈ | ਇਸ ਸਮੇਂ ਪਿ੍ੰਸੀਪਲ ਨਰਿੰਦਰ ਕੌਰ ਨੇ ਦੱਸਿਆ ਕਿ ਹਰਸਾ ਮਾਨਸਰ ਸਕੂਲ ਵਿਖੇ ਐੱਨ. ਐੱਸ. ਕਿਊ. ਐੱਫ. ਤਹਿਤ ਵੋਕੇਸ਼ਨਲ ਸਿੱਖਿਆ ਦਿੱਤੀ ਜਾ ਰਹੀ ਹੈ ਜਿਥੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੋਕੇਸ਼ਨਲ ਟਰੇਨਰਾਂ ਵਲੋਂ ਕਿੱਤਾ ਮੁਖੀ ਸਿੱਖਿਆ ਦਿੱਤੀ ਜਾ ਰਹੀ ਹੈ | ਉਨ੍ਹਾਂ ਵਿਸ਼ਾ ਮਾਹਿਰ ਇੰਜ. ਰਿਤਿਕਾ ਪੁਰੀ ਤੇ ਸਹਾਇਕ ਸ਼ਿਵਾਨੀ ਲਾਹੌਰੀਆ ਦਾ ਧੰਨਵਾਦ ਵੀ ਕੀਤੀ |
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਪਿੰਡ ਰਾਮਗੜ੍ਹ ਸੀਕਰੀ ਦਾ ਇਤਿਹਾਸਕ ਛਿੰਝ ਮੇਲਾ ਅਗਲੀ ਖ਼ਬਰ ਪ੍ਰੋ. ਜੀ. ਐਸ. ਮੁਲਤਾਨੀ ਨੇ ਨਵੀਂ ਬਣਨ ਜਾ ਰਹੀ ਸੜਕ ਦਾ ਕੰਮ ਕਰਵਾਇਆ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।