13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਯਾਦਗਾਰੀ ਹੋ ਨਿੱਬੜਿਆ ਪਿੰਡ ਰਾਮਗੜ੍ਹ ਸੀਕਰੀ ਦਾ ਇਤਿਹਾਸਕ ਛਿੰਝ ਮੇਲਾ

ਅਜੀਤ ਡੈਸਕ 21-09-2025
ਰਾਮਗੜ੍ਹ ਸੀਕਰੀ, 20 ਸਤੰਬਰ (ਕਟੋਚ)-ਬਾਬਾ ਨਾਥ ਯਾਦਗਾਰੀ ਪਿੰਡ ਰਾਮਗੜ੍ਹ ਸੀਕਰੀ ਦਾ ਇਤਿਹਾਸਕ ਛਿੰਝ ਮੇਲਾ ਬੀਤੇ ਦਿਨ ਯਾਦਗਾਰੀ ਹੋ ਨੇਪਰੇ ਚੜਿ੍ਹਆ | ਛਿੰਝ ਕਮੇਟੀ ਦੇ ਅਣਥੱਕ ਯਤਨਾਂ ਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਸਦਕਾ ਦੋ ਰੋਜ਼ਾ ਚਲੇ ਇਸ ਛਿੰਝ ਮੇਲੇ 'ਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ, ਹਰਿਆਣਾ, ਚੰਡੀਗੜ੍ਹ ਆਦਿ ਸੂਬਿਆਂ ਤੋਂ ਕਰੀਬ 250 ਪਹਿਲਵਾਨਾਂ ਨੇ ਭਾਗ ਲੈ ਕੇ ਜਿਥੇ ਆਪਣੀ ਕੁਸ਼ਤੀ ਕਲਾ ਅਤੇ ਤਾਕਤ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ ਤੇ ਦਰਸ਼ਕਾਂ ਦਾ ਵੀ ਖ਼ੂਬ ਮਨੋਰੰਜਨ ਕੀਤਾ | ਫਾਈਨਲ ਮੁਕਾਬਲਾ ਪਹਿਲਵਾਨ ਸੁਰਮੂ ਹੁਸ਼ਿਆਰਪੁਰ ਤੇ ਸੋਮਵੀਰ ਹਰਿਆਣਾ ਵਿਚਕਾਰ ਹੋਇਆ, ਜਿਸ 'ਚ ਸੁਰਮੂ ਜੇਤੂ ਰਿਹਾ | ਇਸ ਮੌਕੇ ਬਤੌਰ ਰੈਫ਼ਰੀ ਦੀ ਜ਼ਿੰਮੇਵਾਰੀ ਰਾਜੇਸ਼ ਸ਼ਰਮਾ, ਨਵਜੀਵਨ ਪਟਿਆਲ, ਮਾਸਟਰ ਅਨਿਲ ਬੰਟੀ ਤੇ ਸੋਨੂੰ ਭਵਨੌਰ ਵਲੋਂ ਨਿਭਾਈ | ਅਜੇ ਨੀਟੂ ਤੇ ਨਿੰਮਾ ਅੰਮਿ੍ਤਸਰ ਵਲੋਂ ਘੋਸ਼ਣਾ ਕਰਤਾ ਦੀ ਡਿਊਟੀ ਵੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ | ਜੇਤੂ ਤੇ ਉਪ ਜੇਤੂ ਐਲਾਨੇ ਗਏ ਪਹਿਲਵਾਨਾਂ ਨੂੰ ਬਤੌਰ ਇਨਾਮੀ ਰਾਸ਼ੀ 35 ਹਜ਼ਾਰ ਤੇ 30 ਹਜ਼ਾਰ ਰੁਪਏ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਰਾਮ ਸਰੂਪ ਚੌਧਰੀ, ਅਸ਼ਵਨੀ ਸ਼ਰਮਾ, ਸਕੱਤਰ ਰਾਜੇਸ਼ ਸ਼ਰਮਾ, ਕੁਲਦੀਪ ਸ਼ਰਮਾ, ਹਰਬੰਸ ਲਾਲ, ਅਸ਼ਵਨੀ ਬੌਬੀ, ਠਾਕੁਰ ਜਨਮੇਜ ਸਿੰਘ, ਚਰਨਦਾਸ, ਅਨਿਲ ਬੰਟੀ, ਅਜੇ ਨੀਟੂ ਤੇ ਐਸ. ਡੀ. ਓ. ਜੇ. ਪੀ. ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਕਾਲਜ ਦੀ ਐੱਮ. ਐੱਸ. ਸੀ. ਗਣਿਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਵਲੋਂ ਪੰਜਾਬ 'ਵਰਸਿਟੀ ਦੀ ਮੈਰਿਟ ਸੂਚੀ 'ਚ ਚੌਥਾ... ਅਗਲੀ ਖ਼ਬਰ ਹਰਸਾ ਮਾਨਸਰ ਸਕੂਲ ਵਿਖੇ ਗੈੱਸਟ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।