ਹੰਬੜਾਂ, 29 ਅਗਸਤ (ਮੇਜਰ ਹੰਬੜਾਂ)-ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਅਤੇ ਅੱਗੇ ਖ਼ਰਾਬ ਚੱਲ ਰਹੇ ਮੌਸਮ ਨੂੰ ਦੇਖਦਿਆਂ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਯਤਨਾਂ ਸਦਕਾ ਪਿੰਡ ਭੱਠਾਧੂਹਾ ਵਿਖੇ ਸਰਪੰਚ ਬਲਵਿੰਦਰ ਕੌਰ ਪਤਨੀ ਸਾਬਕਾ ਸਰਪੰਚ ਨਛੱਤਰ ਸਿੰਘ ਭੱਠਾਧੂਹਾ ਨੇ 50 ਗਰੀਬ ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ | ਸਰਪੰਚ ਭੱਠਾਧੂਹਾ ਨੇ ਕਿਹਾ ਕਿ ਮੀਂਹ ਕਾਰਨ ਹੜ੍ਹਾਂ ਵਰਗੇ ਬਣੇ ਹਲਾਤਾਂ 'ਚ ਗੀਰਬ ਪਰਿਵਾਰਾਂ ਦੀ ਵਿਧਾਇਕ ਇਯਾਲੀ ਵਲੋਂ ਬਾਂਹ ਫੜ੍ਹੀ ਜਾ ਰਹੀ ਹੈ ਤੇ ਉਨ੍ਹਾਂ ਇਸ ਸਮੇਂ 'ਚ ਲੋੜਵੰਦ ਪਰਿਵਾਰਾਂ ਦੀ ਹਰ ਤਰ੍ਹਾਂ ਮੱਦਦ ਕਰਨ ਦਾ ਭਰੋਸਾ ਦਿੱਤਾ | ਸਰਪੰਚ ਭੱਠਾਧੂਹਾ ਨੇ ਅਪੀਲ ਕੀਤੀ ਕਿ ਜੋ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਕਮਜ਼ੋਰ ਹਨ | ਉਹ ਆਪਣਾ ਬਚਾਅ ਰੱਖਣ ਤੇ ਜਲਦੀ ਹੀ ਉਨ੍ਹਾਂ ਨੂੰ ਪੰਚਾਇਤ ਵਲੋਂ ਮਤੇ ਪਾ ਕੇ ਛੱਤਾਂ ਬਦਲਣ ਲਈ ਗ੍ਰਾਂਟਾਂ ਲੈ ਕੇ ਦੇਣ ਦਾ ਯਤਨ ਕੀਤਾ ਜਾਵੇਗਾ | ਸਾਬਕਾ ਸਰਪੰਚ ਨਛੱਤਰ ਸਿੰਘ ਭੱਠਾਧੂਹਾ ਨੇ ਕਿਹਾ ਕਿ ਐੱਮ.ਐੱਲ.ਏ. ਇਯਾਲੀ ਨੇ ਗਰੀਬ ਪਰਿਵਾਰਾਂ ਦੀ ਹਰ ਤਰ੍ਹਾਂ ਨਾਲ ਮੱਦਦ ਕਰਨ ਦਾ ਭਰੋਸਾ ਦਿੱਤਾ ਹੈ | ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਭੰਗੂ, ਪੰਚ ਰੇਸ਼ਮ ਸਿੰਘ ਗਰਚਾ, ਪੰਚ ਰੌਣਕ ਸਿੰਘ ਭੱਠਾਧੂਹਾ, ਪੰਚ ਸੰਦੀਪ ਸਿੰਘ, ਪੰਚ ਬਲਵਿੰਦਰ ਸਿੰਘ ਜੋਗਾ, ਪੰਚ ਮਨਦੀਪ ਸਿੰਘ, ਸਾਬਕਾ ਸਰਪੰਚ ਅਰਜਨ ਸਿੰਘ, ਜਰਮਨ ਸਿੰਘ, ਰਣਜੀਤ ਸਿੰਘ, ਅਮਰ ਸਿੰਘ, ਸੂਬਾ ਸਿੰਘ, ਬਲਵਿੰਦਰ ਸਿੰਘ, ਗੁਰਪਿੰਦਰ ਸਿੰਘ ਗੁਰੀ, ਕਾਕਾ ਇਯਾਲੀ ਆਦਿ ਵੀ ਮੌਜੂਦ ਸਨ |