ਚੌਂਕੀਮਾਨ, 29 ਅਗਸਤ (ਤੇਜਿੰਦਰ ਸਿੰਘ ਚੱਢਾ)-ਸ਼ਵਿੰਦਰ ਸਿੰਘ ਗਰੇਵਾਲ, ਜਤਿੰਦਰ ਸਿੰਘ ਗਰੇਵਾਲ ਤੇ ਪਰਮਿੰਦਰ ਸਿੰਘ ਗਰੇਵਾਲ ਦੇ ਸਤਿਕਾਰਯੋਗ ਬਾਪੂ ਸ: ਨਿਰਮਲ ਸਿੰਘ ਗਰੇਵਾਲ (ਜੱਸੀਆਂ ਵਾਲੇ) ਜੋ ਕਿ ਪਿਛਲੇ ਦਿਨੀਂ 20 ਅਗਸਤ ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸਰਬਜੋਤ ਨਿਵਾਰਨ ਸਾਹਿਬ ਜੱਸੀਆਂ ਰੋਡ ਹੈਬੋਵਾਲ ਕਲਾਂ (ਸਾਹਮਣੇ ਐੱਚ.ਪੀ ਪੰਪ) ਵਿਖੇ ਕਰਵਾਇਆ ਗਿਆ | ਇਸ ਮੌਕੇ ਪ੍ਰਕਾਸ਼ ਕਰਵਾਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਭਾਈ ਰਾਵਿੰਦਰਪਾਲ ਸਿੰਘ ਹਜੂਰੀ ਰਾਗੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਕੀਤਰਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸੀਨੀਅਰ ਕਾਂਗਰਸੀ ਆਗੂ ਮੇਜਰ ਸਿੰਘ ਭੈਣੀ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਬੀਕੇਯੂ ਖੋਸਾ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਸਮੇਤ ਹੋਰਨਾਂ ਨੇ ਬਾਪੂ ਸ: ਨਿਰਮਲ ਸਿੰਘ ਗਰੇਵਾਲ (ਜੱਸੀਆਂ ਵਾਲਿਆਂ) ਨੂੰ ਸ਼ਰਧਾ ਦੁੇ ਫੁੱਲ ਭੇਟ ਕਰਦਿਆਂ ਕਿਹਾ ਕਿ ਬਾਪੂ ਨਿਰਮਲ ਸਿੰਘ ਗਰੇਵਾਲ ਮਿਹਨਤੀ ਤੇ ਸਾਊ ਸੁਭਾਅ ਦੇ ਮਾਲਕ ਸਨ ਜਿੰਨ੍ਹਾਂ ਨੇ ਆਪਣੀ ਮਾਤਾ ਹਰਨਾਮ ਕੌਰ ਗਰੇਵਾਲ ਦੇ ਦੱਸੇ ਰਾਹ 'ਤੇ ਚਲਦਿਆਂ ਸਖ਼ਤ ਮਿਹਨਤ ਕੀਤੀ ਤੇ ਗਰੇਵਾਲ ਪਰਿਵਾਰ ਦਾ ਨਾਮ ਇਲਾਕੇ ਵਿਚ ਬਣਾਇਆ ਤੇ ਪਿੰਡ ਤਲਵਾੜਾ (ਸਿੱਧਵਾਂ ਬੇਟ) ਵਿਖੇ ਜੱਸੀਆਂ ਫਾਰਮ ਬਣਾਇਆ ਤੇ ਆਪਣੇ ਤਿੰਨੋਂ ਪੁੱਤਰਾਂ ਨੂੰ ਚੰਗੀ ਸਿੱਖਿਆ ਦਿੱਤੀ ਤੇ ਹਮੇਸ਼ਾਂ ਸੱਚ ਬੋਲਣ ਤੇ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤੇ ਬਾਪੂ ਨਿਰਮਲ ਸਿੰਘ ਗਰੇਵਾਲ ਨੇ ਹਮੇਸ਼ਾਂ ਹੀ ਸਮਾਜ ਸੇਵੀ ਕੰਮਾਂ ਨੂੰ ਪਹਿਲ ਦਿੱਤੀ ਜਿੰਨ੍ਹਾਂ ਦੇ ਤੁਰ ਜਾਣ ਨਾਲ ਸਮਾਜ ਨੂੰ ਤਾਂ ਘਾਟਾ ਪਿਆ ਹੀ ਹੈ ਪਰ ਗਰੇਵਾਲ ਪਰਿਵਾਰ (ਜੱਸੀਆਂ ਵਾਲਿਆ) ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਬਾਪੂ ਸ: ਨਿਰਮਲ ਸਿੰਘ ਗਰੇਵਾਲ ਦੇ ਤਿੰਨੋਂ ਪੁੱਤਰਾਂ ਵਲੋਂ ਬਾਪੂ ਜੀ ਦੀ ਯਾਦ ਵਿਚ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਨਗਦ ਰਾਸ਼ੀ ਭੇਟ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੱਕੂ, ਸਾਬਕਾ ਮੈਂਬਰ ਪਾਰਲੀਮੈਂਟ ਅਮਰੀਕ ਸਿੰਘ ਆਲੀਵਾਲ, ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਮਾ: ਅਵਤਾਰ ਸਿੰਘ ਬਿੱਲੂ ਵਲੈਤੀਆ, ਨੰਬਰਦਾਰ ਗੁਰਪ੍ਰੀਤ ਸਿੰਘ ਜੱਸੀਆਂ, ਸੁਨੀਲ ਦੱਤ ਸ਼ਰਮਾ, ਸਰਪੰਚ ਗਗਨਦੀਪ ਸਿੰਘ ਕੋਟਲੀ, ਰਣਜੀਤ ਸਿੰਘ ਜੀਤਾ ਤਲਵਾੜਾ, ਸਰਪੰਚ ਸਵਰਨ ਸਿੰਘ ਤਿਹਾੜਾ, ਸਾਬਕਾ ਸਰਪੰਚ ਦਵਿੰਦਰ ਸਿੰਘ, ਇੰਦਰਮੋਹਨ ਸਿੰਘ ਕਾਦੀਆ, ਸਰਪੰਚ ਜੁਗਰਾਜ ਸਿੰਘ, ਸੁਖਦੇਵ ਸਿੰਘ ਗਰੇਵਾਲ, ਖੋਸਾ ਦੇ ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ, ਸੈਕਟਰੀ ਕਰਮਪਾਲ ਸਿੰਘ ਵਿਰਕ, ਬਲਜੀਤ ਸਿੰਘ ਬੱਬੂ ਤਲਵਾੜਾ, ਬਲਜੀਤ ਸਿੰਘ ਬੱਬੂ ਚੀਮਾ, ਬਲਤੇਜ ਸਿੰਘ ਗਰੇਵਾਲ, ਅਮਰਜੋਤ ਸਿੰਘ ਗਰੇਵਾਲ, ਹਰਮਿੰਦਰ ਸਿੰਘ ਲਾਦੀਆ, ਸਾਬਕਾ ਸਰਪੰਚ ਹਰਜੀਤ ਸਿੰਘ ਚੀਮਾ, ਸਨੀ ਅਰੋੜਾ ਸਾਹਕੋਟ, ਸੁਖਦੇਵ ਸਿੰਘ ਗਰੇਵਾਲ, ਜਗਵਿੰਦਰ ਸਿੰਘ ਬਰਾੜ, ਇੰਦਰਜੀਤ ਸਿੰਘ ਗਿੱਲ ਤਲਵਾੜਾ, ਪਰਮਜੀਤ ਸਿੰਘ ਤਲਵਾੜਾ, ਅਮਰਜੀਤ ਸਿੰਘ ਜੱਸੀਆਂ ਵਾਲੇ, ਚਰਨਜੀਤ ਸਿੰਘ ਜੱਸੀਆਂ ਵਾਲੇ, ਅਮਰਜੀਤ ਸਿੰਘ ਗਾਂਧੀ ਜੱਸੀਆਂ, ਸਾਹਿਬਨੂਰ ਸਿੰਘ ਜੱਸੀਆਂ ਅਕਾਲੀ ਆਗੂ, ਜਗਦੇਵ ਸਿੰਘ ਜੱਸੀਆਂ, ਜਤਿੰਦਰ ਸਿੰਘ ਜੱਗਾ ਤਲਵਾੜਾ ਆਦਿ ਹਾਜ਼ਰ ਸਨ |