ਰੱਤੇਵਾਲ/ਕਾਠਗੜ੍ਹ, 30 ਅਗਸਤ (ਅਸ਼ੋਕ ਕੁਮਾਰ ਲੀਲ, ਹਰਸਿਮਰਨਜੋਤ ਸਿੰਘ ਕਲੇਰ) - ਰੋਪੜ-ਫਗਵਾੜਾ ਨੈਸ਼ਨਲ ਹਾਈਵੇ 'ਤੇ ਸੈਣੀ ਢਾਬਾ ਨਜ਼ਦੀਕ ਇਕ ਵੈਨਿਊ ਗੱਡੀ ਟਰਾਲੇ ਦੇ ਪਿੱਛੇ ਜਾ ਟਕਰਾਈ | ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟਰਾਲਾ ਨੰਬਰ ਪੀ. 65 ਬੀ. ਸੀ 4247 ਜਿਸ ਨੂੰ ਹਰਪ੍ਰੀਤ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਿੰਡ ਦਬੁਰਜੀ ਚਲਾ ਰਿਹਾ ਸੀ ਜੋ ਕਿ ਬਲਾਚੌਰ ਤੋਂ ਰੋਪੜ ਸਾਈਡ ਜਾ ਰਿਹਾ ਸੀ ਅਤੇ ਇੱਕ ਵੈਨਿਊ ਗੱਡੀ ਨੰਬਰ ਪੀ. ਬੀ 20 ਈ 8579 ਜਿਸ ਨੂੰ ਪਰਮਿੰਦਰ ਸਿੰਘ ਪੁੱਤਰ ਹਰਿੰਦਰ ਸਿੰਘ ਵਾਸੀ ਫਤਿਹਪੁਰ ਤਹਿਸੀਲ ਬਲਾਚੌਰ ਚਲਾ ਰਿਹਾ ਸੀ | ਜਦੋਂ ਉਹ ਸੈਣੀ ਢਾਬੇ ਨਜ਼ਦੀਕ ਪਹੁੰਚੇ ਤਾਂ ਵੈਨਿਊ ਗੱਡੀ ਟਰਾਲੇ ਦੇ ਪਿੱਛੇ ਜਾ ਟਕਰਾਈ | ਜਿਸ ਵਿੱਚ ਪਰਮਿੰਦਰ ਸਿੰਘ ਗੰਭੀਰ ਰੂਪ 'ਚ ਜਖ਼ਮੀ ਹੋ ਗਿਆ | ਮੌਕੇ 'ਤੇ ਐੱਸ.ਐੱਸ.ਐੱਫ ਦੀ ਟੀਮ ਵੀ ਪਹੁੰਚ ਗਈ | ਪਰਮਿੰਦਰ ਸਿੰਘ ਨੂੰ ਸਰਕਾਰੀ ਹਸਪਤਾਲ ਰੂਪਨਗਰ ਵਿਖੇ ਦਾਖ਼ਲ ਕਰਵਾਇਆ ਗਿਆ | ਟਰਾਲੇ ਅਤੇ ਗੱਡੀ ਨੂੰ ਰਿਕਵਰੀ ਵੈਨ ਦੀ ਮਦਦ ਨਾਲ ਆਂਸਰੋਂ ਚੌਂਕੀ ਪਹੁੰਚਾਇਆ ਗਿਆ | ਐਕਸੀਡੈਂਟ ਦੀ ਸੂਚਨਾ ਥਾਣਾ ਕਾਠਗੜ੍ਹ ਅਤੇ ਕੰਟਰੋਲ ਰੂਮ ਨੂੰ ਭੇਜ ਦਿੱਤੀ ਗਈ | ਰੋਡ ਨੂੰ ਖਾਲੀ ਕਰਵਾ ਕੇ ਨਿਰਵਿਘਨ ਚਾਲੂ ਕਰਵਾ ਦਿੱਤਾ ਗਿਆ |