07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਉੜਾਪੜ ਵਿਖੇ ਕਿਰਤੀ ਕਿਸਾਨ ਯੂਨੀਅਨ ਨੇ ਕੀਤਾ ਇਜਲਾਸ <br/>

ਉੜਾਪੜ ਵਿਖੇ ਕਿਰਤੀ ਕਿਸਾਨ ਯੂਨੀਅਨ ਵਲੋਂ ਕੀਤੇ ਇਜਲਾਸ ਦੌਰਾਨ ਮੰਚ 'ਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ ਤੇ ਹੋਰ | <br/> 31-08-2025
ਉੜਾਪੜ ਲਸਾੜਾ, 30 ਅਗਸਤ (ਲਖਵੀਰ ਸਿੰਘ ਖੁਰਦ)-ਪਿੰਡ ਉੜਾਪੜ ਵਿਖੇ ਕਿਰਤੀ ਕਿਸਾਨ ਯੂਨੀਅਨ ਬਲਾਕ ਔੜ ਦਾ ਇਜਲਾਸ ਕੀਤਾ | ਇਲਾਕਾ ਇਜਲਾਸ ਵਿਚ ਚੁਣੀਆਂ ਹੋਈਆਂ ਕਮੇਟੀਆਂ 'ਤੇ ਅਧਾਰਤ ਲਗਪਗ 70 ਡੈਲੀਗੇਟਾਂ ਨੇ ਹਿੱਸਾ ਲਿਆ | ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਤੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਜੰਗ ਦੀ ਆੜ ਹੇਠ ਅਮਰੀਕਾ ਤੇ ਇੰਗਲੈਂਡ ਨਾਲ਼ ਮੁਕਤ ਵਪਾਰ ਸਮਝੌਤੇ ਕੀਤੇ ਗਏ ਹਨ | ਭਾਰਤ ਸਰਕਾਰ ਨੇ ਸਾਮਰਾਜੀ ਮੁਲਕਾਂ ਅੱਗੇ ਗੋਡੇ ਟੇਕ ਦਿੱਤੇ ਹਨ | ਅਸਲ 'ਚ ਮੋਦੀ ਸਰਕਾਰ ਨੇ ਕਿਸਾਨਾਂ ਦੀ ਖੁੱਲ੍ਹੀ ਲੁੱਟ ਲਈ ਦਰਵਾਜੇ ਖੋਲ੍ਹ ਦਿੱਤੇ ਹਨ | ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਵਿਚ ਨਾਕਾਮ ਰਹੀ ਹੈ ਤੇ ਕੇਂਦਰ ਦੀ ਪੈੜ ਵਿਚ ਪੈੜ ਧਰ ਰਹੀ ਹੈ | ਉਨ੍ਹਾਂ ਕਿਹਾ ਕਿ ਆ ਰਹੇ ਕਾਰਪੋਰੇਟ ਹਮਲਿਆਂ ਦਾ ਟਾਕਰਾ ਕਰਨ ਲਈ ਕਿਸਾਨਾਂ ਨੂੰ ਸੰਗਠਤ ਹੋਣਾ ਪਵੇਗਾ | ਡੈਲੀਗੇਟਾਂ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਸੋਹਣ ਸਿੰਘ ਬਾਵਾ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸੁਰਜੀਤ ਕੌਰ ਉਟਾਲ, ਇਲਾਕਾ ਨਵਾਂਸ਼ਹਿਰ ਦੇ ਪ੍ਰਧਾਨ ਕੁਲਵੀਰ ਸਿੰਘ ਸ਼ਾਹਪੁਰ, ਸੁਰਿੰਦਰ ਸਿੰਘ ਮਹਿਰਮਪੁਰ ਅਤੇ ਕਿ੍ਸ਼ਨ ਲਾਲ ਬੇਗੋਵਾਲ, ਮਨਜੀਤ ਕੌਰ ਅਲਾਚੌਰ ਨੇ ਵੀ ਸੰਬੋਧਨ ਕੀਤਾ | ਬਾਅਦ ਵਿਚ 15 ਮੈਂਬਰੀ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ | ਸੁਰਿੰਦਰ ਸਿੰਘ ਮਹਿਰਮਪੁਰ ਨੂੰ ਪ੍ਰਧਾਨ, ਜੀਵਨ ਦਾਸ ਬੇਗੋਵਾਲ ਨੂੰ ਸਕੱਤਰ, ਬਲਬੀਰ ਸਿੰਘ ਸਕੋਹਪੁਰ ਨੂੰ ਵਿੱਤ ਸਕੱਤਰ, ਬਹਾਦਰ ਸਿੰਘ ਧਰਮਕੋਟ ਨੂੰ ਸਹਾਇਕ ਸਕੱਤਰ ਤੇ ਕਰਨੈਲ ਸਿੰਘ ਉੜਾਪੜ ਨੂੰ ਮੀਤ ਪ੍ਰਧਾਨ ਚੁਣਿਆ | ਕਸ਼ਮੀਰ ਸਿੰਘ ਬੇਗੋਵਾਲ, ਹਰਜੀਤ ਸਿੰਘ ਫਾਂਬੜਾ, ਅਮਰੀਕ ਸਿੰਘ ਫਾਂਬੜਾ, ਅਮਰਜੀਤ ਸਿੰਘ ਧਰਮਕੋਟ, ਸਤਨਾਮ ਸਿੰਘ ਉੜਾਪੜ, ਅਵਤਾਰ ਸਿੰਘ ਸਕੋਹਪੁਰ, ਅਵਤਾਰ ਸਿੰਘ ਮਹਿਰਮਪੁਰ, ਮਨਜੀਤ ਕੌਰ ਬੇਗੋਵਾਲ ਤੇ ਕਮਲੇਸ਼ ਕੌਰ ਉੜਾਪੜ ਨੂੰ ਮੈਂਬਰ ਚੁਣਿਆ |

ਪਿਛਲੀ ਖ਼ਬਰ 7 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ <br/> ਅਗਲੀ ਖ਼ਬਰ ਮਾਤਾ ਏਕਮ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।