ਮਜਾਰੀ/ਸਾਹਿਬਾ, 30 ਅਗਸਤ (ਨਿਰਮਲਜੀਤ ਸਿੰਘ ਚਾਹਲ) - ਜਥੇਦਾਰ ਅਵਤਾਰ ਸਿੰਘ ਸਾਹਦੜਾ ਦੇ ਮਾਤਾ ਏਕਮ ਕੌਰ ਨਮਿਤ ਗੁਰਦੁਆਰਾ ਸਿੰਘ ਸਭਾ ਸਾਹਦੜਾ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ | ਭਾਈ ਹਰਦੀਪ ਸਿੰਘ ਦੁਪਾਲਪੁਰ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਉਪਰੰਤ ਵਿਸ਼ੇਸ਼ ਤੌਰ 'ਤੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸੰਸਾਰ ਵਿਚ ਸਭ ਤੋਂ ਵੱਡਾ ਮਾਂ ਦਾ ਰੁਤਬਾ ਹੈ | ਇਕ ਚੰਗੀ ਮਾਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਸਮਾਜ 'ਚ ਵਿਚਰਨਾ ਸਿਖਾਉਂਦੀ ਹੈ | ਜਿਸ ਦੀ ਮਿਸਾਲ ਸਾਹਦੜਾ ਪਰਿਵਾਰ ਤੋਂ ਮਿਲਦੀ ਹੈ | ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਹਰਿੰਦਰ ਸਿੰਘ ਲੱਖੋਵਾਲ, ਜਥੇ: ਮੁਹਿੰਦਰ ਸਿੰਘ ਹੁਸੈਨਪੁਰ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਰਾਠਾਂ, ਰਣਜੀਤ ਸਿੰਘ ਰਟੈਂਡਾ, ਹਰਵਿੰਦਰ ਸਿੰਘ ਖਹਿਰਾ, ਅਸ਼ੋਕ ਕਟਾਰੀਆ, ਰਾਜਵਿੰਦਰ ਸਿੰਘ ਲੱਕੀ ਨੇ ਆਪਣੇ-ਆਪਣੇ ਵਿਚਾਰਾਂ ਰਾਹੀਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਕੇਵਲ ਸਿੰਘ ਸਾਹਦੜਾ, ਜਥੇ: ਤਰਲੋਚਨ ਸਿੰਘ, ਹਰਅਮਰਿੰਦਰ ਸਿੰਘ ਚਾਂਦਪੁਰੀ, ਸੁਰਜੀਤ ਸਿੰਘ ਦੁਭਾਲੀ, ਕਾਮਰੇਡ ਮੋਹਣ ਸਿੰਘ ਧਮਾਣਾ, ਭੁਪਿੰਦਰ ਸਿੰਘ ਬਜਰੂੜ, ਚਰਨਜੀਤ ਸਿੰਘ ਮੁਬਾਰਕਪੁਰ, ਹਰੀਪਾਲ ਸਿੰਘ ਜਾਡਲੀ, ਬੂਟਾ ਸਿੰਘ ਅਲੀਪੁਰ, ਹਰਨੇਕ ਸਿੰਘ ਥਿਆੜਾ, ਜਸਵੰਤ ਸਿੰਘ ਭੱਠਲ, ਬਗੀਚਾ ਸਿੰਘ ਰੱਕੜ, ਠੇਕੇਦਾਰ ਗੁਰਚਰਨ ਸਿੰਘ, ਤਰਲੋਚਨ ਸਿੰਘ ਰੱਕੜ, ਹਰਮੇਲ ਸਿੰਘ ਸਹੂੰਗੜਾ, ਹਰਦੀਪ ਸਿੰਘ ਗਹੂੰਣ, ਜਥੇ: ਮੋਹਣ ਸਿੰਘ ਟੱਪਰੀਆਂ, ਸਤਨਾਮ ਸਿੰਘ ਭਾਰਾਪੁਰ, ਹਰਦੀਪ ਸਿੰਘ ਸਾਹਦੜਾ, ਸੰਤੋਖ ਸਿੰਘ ਸ਼ਿਵਾਲਕ, ਗੁਰਨਾਮ ਸਿੰਘ ਟੱਪਰੀਆਂ, ਗੁਰਚਰਨ ਚੰਨਿਆਣੀ, ਹਜੂਰਾ ਸਿੰਘ ਪੈਲੀ, ਕਿ੍ਸ਼ਨ ਸਿੰਘ ਧੌਲਾਂ, ਬਲਦੇਵ ਸਿੰਘ ਸੁਪਰਡੈਂਟ, ਸੁਖਵਿੰਦਰ ਸਿੰਘ ਮਜਾਰੀ, ਹਰਦੇਵ ਸਿੰਘ ਮੌਹਰਾਂ, ਜਥੇ: ਬਲਵੀਰ ਸਿੰਘ ਘਮੌਰ, ਸੁਰਜੀਤ ਸਿੰਘ ਪੈਲੀ ਆਦਿ ਹਾਜਰ ਸਨ | ਜਥੇ: ਅਵਤਾਰ ਸਿੰਘ ਸਾਹਦੜਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ |