ਘੁੰਮਣਾਂ, 30 ਅਗਸਤ (ਮਹਿੰਦਰਪਾਲ ਸਿੰਘ) - ਪਿੰਡ ਮੁੰਨਾ 'ਚ ਗੁੱਗਾ ਜਾਹਰ ਪੀਰ ਨੂੰ ਸਮਰਪਿਤ ਛਿੰਝ ਮੇਲਾ ਐਨ. ਆਰ. ਆਈ, ਗ੍ਰਾਮ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ 'ਚ ਪਟਕੇ ਦੀ ਕੁਸ਼ਤੀ ਪਹਿਲਵਾਨ ਅਸ਼ੀਸ਼ ਮਾਨੂਪੁਰ ਨੇ ਪਹਿਲਵਾਨ ਮੇਜਰ ਡੇਰਾ ਬਾਬਾ ਨਾਨਕ ਤੋਂ ਨੰਬਰਾਂ ਦੇ ਆਧਾਰ 'ਤੇ ਜਿੱਤੀ | ਦੂਜੇ ਨੰਬਰ ਦੀ ਕੁਸ਼ਤੀ ਦਿਨੇਸ਼ ਫਗਵਾੜਾ ਪਹਿਲਵਾਨ ਨੇ ਕੈਲਸ਼ੀਅਮ ਪਹਿਲਵਾਨ ਨੂੰ ਹਰਾਇਆ | ਪਹਿਲਵਾਨ ਜਸਵੀਰ ਮੇਹਲੀ ਤੇ ਕੋਚ ਰਾਣਾ ਫਰਾਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਆਮ ਆਦਮੀ ਪਾਰਟੀ ਦੇ ਐਸ. ਸੀ ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਅਤੇ ਛਿੰਝ ਮੇਲੇ ਕਰਾਉਣ ਦੇ ਯਤਨ ਸ਼ਲਾਘਾਯੋਗ ਹਨ | ਉਨ੍ਹਾਂ ਖੇਡ ਸਟੇਡੀਅਮ ਦੀ ਛੱਤ ਪਾਉਣ ਲਈ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਤੇ ਪਿੰਡ ਦੇ ਹੋਰ ਅਧੂਰੇ ਰਹਿੰਦੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਲਈ ਪਾਰਟੀ ਵਲੋਂ ਵਿਸ਼ੇਸ਼ ਗ੍ਰਾਂਟਾਂ ਦੇ ਕੇ ਨੇਪਰੇ ਚਾੜ੍ਹਨ ਲਈ ਸਹਿਯੋਗ ਕੀਤਾ ਜਾਵੇਗਾ | ਪਟਕੇ ਦੀ ਕੁਸ਼ਤੀ ਦਾ ਇਨਾਮ ਜੋਗਾ ਸਿੰਘ ਯੂ. ਐਸ. ਏ, ਦੋ ਨੰਬਰ ਦੀ ਕੁਸ਼ਤੀ ਦਾ ਇਨਾਮ ਨਾਜਰ ਸਿੰਘ ਥਿਆੜਾ ਅਤੇ ਤਿੰਨ ਨੰਬਰ ਦੀ ਕੁਸ਼ਤੀ ਦਾ ਇਨਾਮ ਗੁਰਵੀਰ ਸਿੰਘ ਪਹਿਲਵਾਨ ਵਲੋਂ ਦਿੱਤਾ ਗਿਆ | ਜੇਤੂ ਪਹਿਲਵਾਨਾਂ ਨੂੰ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ, ਸਰਬਜੀਤ ਸਿੰਘ ਇੰਸਪੈਕਟਰ, ਸਰਪੰਚ ਪਰਮਜੀਤ ਕੌਰ, ਗੁਰਵੀਰ ਸਿੰਘ, ਚੇਲਾ ਤਰਸੇਮ ਲਾਲ, ਸੰਤੋਖ ਸਿੰਘ, ਰਛਪਾਲ ਸਿੰਘ ਏ. ਐਸ. ਆਈ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ 'ਤੇ ਸਾਬਕਾ ਸਰਪੰਚ ਜਸਵੀਰ ਸਿੰਘ, ਮੱਖਣ ਸਿੰਘ ਕੰਦੋਲਾ, ਚੂਹੜ ਸਿੰਘ, ਅਮਰਨਾਥ, ਸੰਤੋਖ ਸਿੰਘ ਪਹਿਲਵਾਨ, ਬੂਟਾ ਸਿੰਘ, ਸ਼ਿੰਗਾਰਾ ਸਿੰਘ, ਅਮਰੀਕ ਸਿੰਘ ਨੰਬਰਦਾਰ, ਤਰਲੋਕ ਸਿੰਘ, ਸੁਰਜੀਤ ਸਿੰਘ, ਮੰਗਤ ਸਿੰਘ, ਦੀਪ ਸਿੰਘ, ਕਰਨਪ੍ਰੀਤ ਸਿੰਘ, ਬੂਟਾ ਸਿੰਘ ਡੀ. ਸੀ, ਗੋਦਾਵਰ ਸਿੰਘ, ਦਰਸ਼ਨ ਰਾਮ, ਰਾਮ ਲੁਭਾਇਆ ਹਾਜ਼ਰ ਸਨ |