07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਜਾਣਗੇ-ਅਵਤਾਰ ਅਰੋੜਾ <br/>

ਅਵਤਾਰ ਸਿੰਘ ਅਰੋੜਾ <br/> 31-08-2025
ਗੜ੍ਹਸ਼ੰਕਰ, 30 ਅਗਸਤ (ਧਾਲੀਵਾਲ)-ਇਮੀਗ੍ਰੇਸ਼ਨ ਮਾਹਿਰ ਤੇ ਕੈਨੇਡਾ ਦੇ ਸਰਟੀਫਾਈਡ ਕੰਸਲਟੈਂਟ ਅਵਤਾਰ ਸਿੰਘ ਅਰੋੜਾ ਮੈਨੇਜਿੰਗ ਡਾਇਰੈਕਟਰ'ਅਰੋੜਾ ਇਨ ਐਜੂਕੇਸ਼ਨ ਕੰਸਲਟੈਂਸੀ' (ਏਆਈਈਸੀ) ਨਵਾਂਸ਼ਹਿਰ/ਗੜ੍ਹਸ਼ੰਕਰ ਨੇ ਦੱਸਿਆ ਕਿ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਨਤੀਜੇ ਸ਼ਾਨਦਾਰ ਆ ਰਹੇ ਹਨ ਤੇ ਸਾਡੀ ਕੰਪਨੀ ਵਲੋਂ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਕੇਸ 'ਚ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ 10+2 ਪਾਸ ਵਿਦਿਆਰਥੀ ਆਈਲਟਸ ਦੇ ਓਵਰਆਲ 6 ਬੈਂਡ ਸਕੋਰ (ਕਿਸੇ ਇਕ ਮਡਿਊਲ ਵਿਚੋਂ 5.5 ਬੈਂਡ) ਸਕੋਰ ਨਾਲ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਗ੍ਰੈਜੂਏਸ਼ਨ ਪਾਸ ਵਿਦਿਆਰਥੀ ਖ਼ੁਦ ਅਤੇ ਆਪਣੇ ਸਪਾਉਸ ਨਾਲ ਓਵਰਆਲ 6.5 ਬੈਂਡ ਸਕੋਰ (ਕਿਸੇ ਵੀ ਮਡਿਊਲ ਵਿਚੋਂ 6 ਸਰੋਤ ਤੋਂ ਘੱਟ ਨਾ ਹੋਵੇ) ਨਾਲ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰਕੇ ਆਸਟ੍ਰੇਲੀਆ ਜਾਣ ਦਾ ਸੁਪਨਾ ਸਾਕਾਰ ਕਰ ਸਕਦਾ ਹੈ | ਅਵਤਾਰ ਸਿੰਘ ਅਰੋੜਾ ਨੇ ਕਿਹਾ ਕਿ ਆਸਟ੍ਰੇਲੀਆ ਸਟੱਡੀ ਵੀਜ਼ੇ 'ਚ ਜਿਥੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ 'ਚ ਲਏ ਜਾਣਗੇ | ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਲਗਾਏ ਗਏ ਕੇਸਾਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਆ ਰਹੇ ਹਨ | ਅਰੋੜਾ ਨੇ ਯੂ.ਕੇ. ਸਟੱਡੀ ਵੀਜ਼ੇ ਬਾਰੇ ਦੱਸਿਆ ਕਿ ਨਵੰਬਰ 2025 ਅਤੇ ਜਨਵਰੀ 2026 ਇਨਟੇਕ ਦੇ ਦਾਖਲੇ ਚੱਲ ਰਹੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਕੈਨੇਡਾ ਸਟੱਡੀ ਵੀਜ਼ੇ ਆਉਣੇ ਸ਼ੁਰੂ ਹੋ ਗਏ ਹਨ | ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਸਟੱਡੀ ਵੀਜ਼ੇ, ਪੀ.ਆਰ. ਦੇ ਕੇਸਾਂ ਤੋਂ ਇਲਾਵਾ ਯੂ.ਕੇ., ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਸ਼ੈਨੇਗਨ ਮੁਲਕਾਂ ਦਾ ਵਿਜ਼ਟਰ ਵੀਜ਼ੇ ਦੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ | ਅਰੋੜਾ ਨੇ ਕਿਹਾ ਕਿ ਮੈਨੂੰ ਅਗਾਊਾ ਸਮਾਂ ਲੈ ਕੇ ਕੰਪਨੀ ਦੇ ਸੁਰਿੰਦਰਾ ਟਾਵਰ, ਨੇੜੇ ਗਰੈਂਡ ਹੋਟਲ ਬੰਗਾ ਰੋਡ ਨਵਾਂਸ਼ਹਿਰ ਸਥਿਤ ਮੁੱਖ ਦਫ਼ਤਰ ਅਤੇ ਗੜ੍ਹਸ਼ੰਕਰ ਵਿਖੇ ਸ੍ਰੀ ਅਨੰਦਪੁਰ ਸਾਹਿਬ ਚੌਂਕ ਕੋਲ ਐੱਚ.ਡੀ.ਐੱਫ.ਸੀ. ਬੈਂਕ 'ਤੇ ਸਥਿਤ ਬਰਾਂਚ ਦਫ਼ਤਰ ਵਿਖੇ ਮਿਲਿਆ ਜਾ ਸਕਦਾ ਹੈ |

ਪਿਛਲੀ ਖ਼ਬਰ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਤੁਰੰਤ ਰਾਹਤ ਪ੍ਰਦਾਨ ਕਰੇ-ਪਰਮਿੰਦਰ ਮੇਨਕਾ ਅਗਲੀ ਖ਼ਬਰ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਨੇ ਕੁਲਾਮ ਵਿਖੇ ਲਗਾਇਆ ਜਾਗਰੂਕਤਾ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।