ਧਾਰੀਵਾਲ, 19 ਸਤੰਬਰ (ਸਵਰਨ ਸਿੰਘ)-ਮੁਖੀ ਹੋਮਿਓਪੈਥਿਕ ਵਿਭਾਗ ਪੰਜਾਬ ਡਾ. ਹਰਿੰਦਰਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਗੁਰਦਾਸਪੁਰ ਡਾ. ਰੁਪਿੰਦਰ ਕੌਰ ਦੀ ਨਿਗਰਾਨੀ ਹੇਠ ਡਾ. ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਡਾ. ਹਰਜਿੰਦਰ ਕੌਰ, ਡਾ. ਰੁਪਿੰਦਰ ਕੌਰ, ਡਾ. ਸਤਵਿੰਦਰ ਕੌਰ, ਸ੍ਰੀਮਤੀ ਸੀਮਾ, ਰਾਜਕੁਮਾਰ, ਰਜੀਵ ਚੋਨਾ ਹੋਮਿਓਪੈਥਿਕ ਡਿਸਪੈਂਸਰੀ ਵਲੋਂ ਹੜ੍ਹ ਪੀੜਤਾਂ ਲਈ ਬਣਾਏ ਬੇਸ ਕੈਂਪਾਂ 'ਚ ਲੋਕਾਂ ਦੀ ਮਦਦ ਲਈ ਤਨ-ਮਨ-ਧਨ ਨਾਲ ਸਿਹਤ ਜਾਗਰੂਕਤਾ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਦੌਰਾਨ ਮੁਫ਼ਤ ਦਵਾਈਆਂ ਤੇੇ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਜਿਵੇਂ ਮਾਸਕ, ਬੇਟੀਆਂ-ਭੈਣਾਂ ਲਈ ਸੈਨਟਰੀ ਪੈਡ, ਬੱਚਿਆਂ ਲਈ ਡਾਇਪਰ, ਮੱਛਰਾਂ ਤੋਂ ਬਚਾਉਣ ਲਈ ਸਾਜੋ-ਸਮਾਨ ਵੰਡੇ ਗਏ | ਡਾ. ਅਮਰਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਹੁਣ ਤੱਕ 3261 ਰੋਗੀਆਂ ਤੇ ਲੋੜਵੰਦਾਂ ਨੂੰ ਹੋਮਿਓਪੈਥੀ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਉਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਾਫ਼ ਪਾਣੀ ਤੇ ਤਾਜ਼ਾ ਖਾਣਾ ਖਾਣ ਲਈ ਪ੍ਰੇਰਿਤ ਕੀਤਾ, ਇਸ ਤੋਂ ਇਲਾਵਾ ਟੋਬਿਆਂ 'ਚ ਪਏ ਪਾਣੀ 'ਤੇ ਕਾਲਾ ਤੇਲ ਪਾਉਣ ਜਾਂ ਮੱਛਰਾਂ ਤੋਂ ਬਚਣ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਇਹ ਮਾੜੇ ਸਮੇਂ ਨਾਲ ਨਜਿੱਠਿਆ ਜਾ ਸਕੇ |