28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪ੍ਰਧਾਨ ਮੰਤਰੀ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਫ਼ੰਡ ਲੋਕਾਂ ਨਾਲ ਧੱਕਾ-ਸਰਪੰਚ ਸੁਰਿੰਦਰ ਜੱਜ <br/>

ਅਜੀਤ ਡੈਸਕ 20-09-2025
ਗੁਰਦਾਸਪੁਰ, 19 ਸਤੰਬਰ (ਅਸ਼ੋਕ ਸ਼ਰਮਾ)-ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਤੇ ਸਰਪੰਚ ਨਵਾਂ ਪਿੰਡ ਬਹਾਦਰ ਸੁਰਿੰਦਰ ਜੱਜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਵਾਸਤੇ 1600 ਕਰੋੜ ਰੁਪਏ ਦੇ ਦਿੱਤੇ ਰਾਹਤ ਪੈਕਜ ਨੰੂ ਨਿਗੁਣਾ ਕਰਾਰ ਦਿੱਤਾ ਹੈ | ਜਦੋਂ ਕਿ ਹੜ੍ਹਾਂ ਦੀ ਮਾੜੀ ਸਥਿਤੀ ਨਾਲ ਪੰਜਾਬ ਦੇ ਲੋਕਾਂ ਦਾ 20 ਹਜ਼ਾਰ ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋ ਗਿਆ ਹੈ | ਸਰਪੰਚ ਸੁਰਿੰਦਰ ਜੱਜ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਦਿੱਤੀ ਰਾਸ਼ੀ ਨਾਂਹ ਦੇ ਬਰਾਬਰ ਹੈ ਜੋ ਹੜ੍ਹ ਦੇ ਮਾਰੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੈ | ਉਨ੍ਹਾਂ ਦੇ ਘਰ, ਫਸਲਾਂ ਤੇ ਪਸ਼ੂਆਂ ਦਾ ਭਾਰੀ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਹੜ੍ਹ ਪੀੜਤਾਂ ਦੀ ਮੁਸ਼ਕਿਲ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਤੀ ਏਕੜ 20 ਹਜ਼ਾਰ ਫ਼ਸਲ ਦਾ ਮੁਆਵਜ਼ਾ ਦੇਣ ਦਾ ਸ਼ਲਾਘਾਯੋਗ ਫ਼ੈਸਲਾ ਲਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਮੁਆਵਜ਼ਾ ਪੂਰੇ ਦੇਸ਼ ਵਿਚੋਂ ਸਭ ਤੋਂ ਵੱਧ ਹੈ | ਉਨ੍ਹਾਂ ਦੱਸਿਆ ਕਿ ਪਾਰਟੀ ਦੇ ਮੰਤਰੀ, ਆਗੂ ਤੇ ਵਰਕਰ ਹੜ੍ਹ ਪੀੜਤਾਂ ਨਾਲ ਦਿਨ-ਰਾਤ ਕੰਮ ਕਰ ਰਹੇ ਹਨ |

ਪਿਛਲੀ ਖ਼ਬਰ ਨਵਾਂ ਸ਼ਾਲਾ ਚਾਵਾ ਵਿਖੇ ਮਹਾਂਮਾਈ ਦਾ ਵਿਸ਼ਾਲ ਜਾਗਰਨ 26 ਨੰੂ ਅਗਲੀ ਖ਼ਬਰ ਦੀਨਾਨਗਰ ਤੋਂ ਮਗਰਾਲਾ ਨੂੰ ਜਾਂਦੀ ਸੜਕ ਦੀ ਮੰਦੀ ਹਾਲਤ ਤੋਂ ਲੋਕ ਪ੍ਰੇਸ਼ਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।