15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪਿੰਡ ਖੁੱਬਣ ਤੋਂ ਲੰਬੀ ਅਤੇ ਮਲੋਟ ਜਾਣ ਵਾਲੀ ਸੜਕ ਦੀ ਹਾਲਤ ਤਰਸਯੋਗ

ਅਜੀਤ ਡੈਸਕ 31-08-2025
ਬੱਲੂਆਣਾ, 30 ਅਗਸਤ (ਜਸਮੇਲ ਸਿੰਘ ਢਿੱਲੋਂ)-ਪਿੰਡ ਖੁੱਬਣ ਦੇ ਬੱਸ ਅੱਡੇ ਤੋਂ ਲੰਬੀ ਅਤੇ ਮਲੋਟ ਜਾਣ ਵਾਲੀ ਲਗਭਗ ਅੱਧਾ ਕਿੱਲੋਮੀਟਰ ਲੰਬੀ ਸੜਕ ਦਾ ਇਨ੍ਹਾਂ ਮਾੜਾ ਹਾਲ ਹੈ ਕਿ ਥੋੜ੍ਹਾ ਮੀਂਹ ਪੈਣ 'ਤੇ ਵੀ ਇਹ ਛੱਪੜ ਦਾ ਰੂਪ ਧਾਰ ਲੈਂਦੀ ਹੈ | ਸਾਧਨ ਲੈਣਾ ਤਾਂ ਦੂਰ ਦੀ ਗੱਲ ਇੱਥੋਂ ਪੈਦਲ ਲੰਘਣਾ ਵੀ ਔਖਾ ਹੋ ਜਾਂਦਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਨ ਵਾਲੇ ਲਗਭਗ 80 ਪ੍ਰਤੀਸ਼ਤ ਬੱਚੇ ਬੱਸ ਅੱਡੇ ਤੋਂ ਇਸੇ ਰਸਤੇ ਹੀ ਸਕੂਲ ਜਾਂਦੇ ਹਨ | ਥੋੜ੍ਹਾ ਜ਼ਿਆਦਾ ਮੀਂਹ ਪੈਣ 'ਤੇ ਤਾਂ ਇਹ ਸੜਕ ਇਕ ਵੱਡੇ ਛੱਪੜ ਦਾ ਰੂਪ ਧਾਰ ਲੈਂਦੀ ਹੈ | ਭਾਵੇਂ ਅਖ਼ਬਾਰਾਂ ਵਿਚ ਕਈ ਵਾਰ ਖ਼ਬਰਾਂ ਛਪੀਆਂ ਹਨ ਪਰ ਪਿਛਲੇ ਲਗਭਗ 10 ਸਾਲਾਂ ਤੋਂ ਸਰਕਾਰਾਂ ਨੇ ਇਸ ਸੜਕ ਦੀ ਕਦੇ ਸਾਰ ਨਹੀਂ ਲਈ | ਸਕੂਲ ਵਿਚ ਪੜ੍ਹਦੇ ਬੱਚਿਆਂ ਅਤੇ ਇਲਾਕੇ ਦੇ ਲੋਕਾਂ ਦੀ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਇਹ ਸੜਕ ਮੁੜ ਤੋਂ ਨਵੀਂ ਬਣਾਈ ਜਾਵੇ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਫ਼ਾਜ਼ਿਲਕਾ ਦਾ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਹੜ੍ਹ ਪੀੜਤ ਬੱਚਿਆਂ ਨੂੰ ਵੱਖ -ਵੱਖ ਸੇਵਾਵਾਂ ਮੁਹੱ... ਅਗਲੀ ਖ਼ਬਰ ਵਿਧਾਇਕ ਸਵਨਾ ਫਿਰ ਪਿੰਡਾਂ ਵਿਚ ਰਾਹਤ ਸਮੱਗਰੀ ਲੈ ਕੇ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।