19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਡੀ.ਏ.ਵੀ. ਕਾਲਜ 'ਚ ਦੋ ਰੋਜ਼ਾ ਟੇਲੈਂਟ ਹੰਟ-2025 ਸਮਾਰੋਹ ਕਰਵਾਇਆ <br/>

ਪ੍ਰੋਗਰਾਮ ਦੌਰਾਨ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪਿ੍ੰਸੀਪਲ ਡਾ.ਰਾਜੇਸ਼ ਕੁਮਾਰ ਮਹਾਜਨ ਤੇ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਸਟਾਫ਼ ਮੈਂਬਰ | ਤਸਵੀਰਾਂ : ਤੇਜਿੰਦਰ ਸਿੰਘ ਖ਼ਾਲਸਾ <br/> 21-09-2025
ਅਬੋਹਰ, 20 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਅਬੋਹਰ ਦੇ ਡੀ.ਏ.ਵੀ. ਕਾਲਜ ਦੇ ਪਿ੍ੰਸੀਪਲ ਡਾ.ਰਾਜੇਸ਼ ਕੁਮਾਰ ਮਹਾਜਨ ਦੀ ਅਗਵਾਈ ਹੇਠ 2 ਰੋਜ਼ਾ ਟੇਲੈਂਟ ਹੰਟ 2025 ਕਰਵਾਇਆ ਗਿਆ ਜਿਸ ਵਿਚ ਪਹਿਲੇ ਦਿਨ ਵੱਖ-ਵੱਖ ਮੁਕਾਬਲੇ ਕਰਵਾਏ ਗਏ ਜਿਸ ਵਿਚ ਕ੍ਰੀਏਟਿਵ ਲਿਖਾਈ, ਕਵਿਤਾ ਉਚਾਰਨ, ਕਹਾਣੀ ਲੇਖਨ, ਨਿਬੰਧ ਲੇਖਨ, ਫਾਈਨ ਆਰਟਸ ਲੈਂਡਸਕੇਪ ਡਰਾਇੰਗ, ਪੋਸਟਰ ਮੇਕਿੰਗ, ਫੁਲਕਾਰੀ, ਪੱਖੀ ਮੇਕਿੰਗ, ਗੁੱਡੀਆਂ-ਪਟੋਲੇ ਮੇਕਿੰਗ, ਪਰਾਂਦਾ ਮੇਕਿੰਗ, ਟੋਕਰੀ ਮੇਕਿੰਗ, ਪੀੜ੍ਹੀ ਮੇਕਿੰਗ, ਰੱਸਾ ਵਟਣਾ, ਫ਼ੋਟੋਗਰਾਫੀ ਆਦਿ ਸਨ | ਇਨ੍ਹਾਂ ਵਿਚ ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਬਹੁਤ ਹੀ ਸਰਗਰਮੀ ਅਤੇ ਰੁਚੀ ਦਿਖਾਈ | ਟੇਲੈਂਟ ਹੰਟ ਦੇ ਦੂਜੇ ਦਿਨ ਕਵਿਜ਼, ਮਿਊਜ਼ੀਕਲ ਆਈਟਮ-ਗ਼ਜ਼ਲ, ਗੀਤ, ਲੋਕ ਗੀਤ, ਗਰੁੱਪ ਸਾਂਗ, ਸ਼ਬਦ, ਭਜਨ, ਲੋਕ ਨਾਚ-ਗਰੁੱਪ ਡਾਂਸ, ਭੰਗੜਾ, ਗਿੱਧਾ ਵਿਚ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ | ਪ੍ਰੋਗਰਾਮ ਵਿਚ ਮੇਅਰ ਵਿਮਲ ਠੱਠਈ ਅਬੋਹਰ ਨੇ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿੰਦੇ ਹੋਏ ਤੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰਦੇ ਹੋਏ ਮਿਹਨਤ ਨਾਲ ਜੀਵਨ ਦੇ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ | ਪ੍ਰੋਗਰਾਮ ਵਿਚ ਡਾ.ਇਕਬਾਲ ਸਿੰਘ ਗੋਦਾਰਾ, ਸਰਬਜੀਤ ਸਿੰਘ, ਡਾ.ਗੁਰਰਾਜ ਸਿੰਘ ਚਹਿਲ, ਸੁਖਵਿੰਦਰ ਸਿੰਘ ਤੇ ਮਾਨਿਕ ਕਥੂਰੀਆ ਨਿਰਨਾਇਕ ਮੰਡਲ ਵਜੋਂ ਮੌਜੂਦ ਰਹੇ | ਪ੍ਰੋਗਰਾਮ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਡਾ.ਰਾਜੇਸ਼ ਕੁਮਾਰ ਮਹਾਜਨ ਨੇ ਸਾਰੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਇਸੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ | ਡੀ.ਏ.ਵੀ ਕਾਲਜ ਦੇ ਵਿਦਿਆਰਥੀ ਅਕੈਡਮਿਕ ਗਤੀਵਿਧੀਆਂ ਦੇ ਨਾਲ-ਨਾਲ ਰਚਨਾਤਮਿਕ ਗਤੀਵਿਧੀਆਂ ਵਿਚ ਵੀ ਹਮੇਸ਼ਾ ਆਪਣਾ ਨਾਂਅ ਰੌਸ਼ਨ ਕਰਦੇ ਆਏ ਹਨ | ਉਨ੍ਹਾਂ ਨੇ ਡੀਨ ਈ.ਐੱਮ.ਏ. ਡਾ.ਵਰਿੰਦਰ ਕੁਮਾਰ, ਡਿਪਟੀ ਡੀਨ ਡਾ.ਗੌਰਵ ਵਿਜ, ਡਾ.ਰਿਤੂ ਪਸਰੀਜਾ ਤੇ ਸਮੂਹ ਈ.ਐੱਮ.ਏ. ਟੀਮ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ S1ਜ਼ੋਨ ਪੱਧਰੀ ਐਥਲੈਟਿਕਸ ਮੁਕਾਬਲਿਆਂ 'ਚ 13 ਸੋਨੇ ਤੇ 5 ਚਾਂਦੀ ਦੇ ਤਗਮੇ <br/> ਅਗਲੀ ਖ਼ਬਰ ਮੋਟਰਸਾਈਕਲ ਚੋਰੀ ਕਰਨ ਵਾਲੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।