ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)- ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੱਲ ਰਹੀ ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਜ਼ੋਨ ਪੱਧਰ ਖੇਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਨੇਕਾਂ ਇਨਾਮ ਆਪਣੇ ਨਾਮ ਕੀਤੇ | ਉਮਰ ਵਰਗ-14 ਵਿਚ ਅਰਸ਼ਪ੍ਰੀਤ ਸਿੰਘ ਨੇ 100 ਮੀਟਰ ਦੌੜ ਵਿਚ ਤੀਜਾ ਸਥਾਨ, ਉਦੈਵੀਰ ਸਿੰਘ ਨੇ ਉੱਚੀ ਛਾਲ ਵਿਚ ਤੀਜਾ ਸਥਾਨ, ਅਸ਼ਮੀਤ ਕੰਬੋਜ ਨੇ 200 ਮੀਟਰ ਵਿਚ ਤੀਜਾ ਸਥਾਨ, ਵਿਕਰਾਂਤ ਕੰਬੋਜ ਨੇ ਲੰਬੀ ਛਾਲ ਵਿਚ ਤੀਜਾ ਸਥਾਨ, ਗੁਰਨੂਰ ਸਿੰਘ ਨੇ 400 ਮੀਟਰ 'ਚ ਤੀਜਾ ਸਥਾਨ, ਸੁਖਮਨਦੀਪ ਸਿੰਘ ਨੇ 80 ਮੀਟਰ ਹਰਡਲ ਦੌੜ ਵਿਚ ਦੂਜਾ ਸਥਾਨ ਤੇ ਦਿਲਪ੍ਰੀਤ ਨੇ 80 ਮੀਟਰ ਹਰਡਲ ਦੌੜ ਵਿਚ ਤੀਜਾ ਸਥਾਨ ਹਾਸਿਲ ਕੀਤਾ | ਉਮਰ ਵਰਗ-17 ਵਿਚ ਥਿਰਮਨ ਸਿੰਘ ਨੇ ਡਿਸਕਸ ਥਰੋਅ ਤੇ ਸ਼ਾਟਪੁੱਟ ਦੋਨੋਂ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਗੁਰਫ਼ਤਿਹ ਸਿੰਘ ਨੇ ਉੱਚੀ ਛਾਲ ਤੇ 200 ਮੀਟਰ ਵਿਚ ਤੀਜਾ ਸਥਾਨ, ਅਸ਼ਰਿਤ ਕੁਮਾਰ ਨੇ ਜੈਵਲਿਨ ਥਰੋਅ ਵਿਚ ਤੇ ਜਸ਼ਨਦੀਪ ਸਿੰਘ ਨੇ ਲੰਬੀ ਛਾਲ ਵਿਚ ਤੀਜਾ ਸਥਾਨ ਹਾਸਿਲ ਕੀਤਾ | ਉਮਰ ਵਰਗ-19 ਵਿਚ ਗੁਰਸਿਮਰਨ ਸਿੰਘ ਨੇ ਲੰਬੀ ਛਾਲ ਤੇ 100 ਮੀਟਰ ਦੋਨੋਂ 'ਚ ਤੀਜਾ ਸਥਾਨ ਜਿੱਤਿਆ ਜਦਕਿ ਹਰੀਹਰ ਨੇ ਉੱਚੀ ਛਾਲ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਅਕਾਦਮੀ ਦੀ ਪਿ੍ੰਸੀਪਲ ਗੁਰਜੀਤ ਕੌਰ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਕੋਚ ਪ੍ਰਦੀਪ ਕੁਮਾਰ ਨੂੰ ਵੀ ਵਧਾਈ ਦਿੱਤੀ |