19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕਾਂਗਰਸੀ ਆਗੂਆਂ ਨੇ ਆਬਜ਼ਰਵਰ ਦੀ ਹਾਜ਼ਰੀ 'ਚ ਗਿਲੇ ਸ਼ਿਕਵੇ ਭੁਲਾ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਦਿੱਤਾ ਹੋਕਾ <br/>

ਅਜੀਤ ਡੈਸਕ 21-09-2025
ਫ਼ਾਜ਼ਿਲਕਾ, 20 ਸਤੰਬਰ (ਦਵਿੰਦਰ ਪਾਲ ਸਿੰਘ)- ਕਾਂਗਰਸ ਪਾਰਟੀ ਵਲੋਂ ਪੰਜਾਬ ਭਰ ਵਿਚ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਤਹਿਤ ਵਰਕਰਾਂ ਨਾਲ ਤਾਲਮੇਲ ਕਰਕੇ ਜ਼ਿਲ੍ਹਾ ਤੇ ਬਲਾਕ ਪੱਧਰ ਦੇ ਆਗੂਆਂ ਦੀ ਚੋਣ ਸੰਬੰਧੀ ਫ਼ਾਜ਼ਿਲਕਾ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਇਕੱਠ ਕਾਂਗਰਸ ਹਾਈਕਮਾਨ ਵਲੋਂ ਇਸ ਮੁਹਿੰਮ ਲਈ ਨਾਮਜ਼ਦ ਕੀਤੇ ਅਬਜ਼ਰਵਰ ਡਾ.ਏ. ਚੇਲਾ ਕੁਮਾਰ ਸਾਬਕਾ ਸੰਸਦ ਮੈਂਬਰ ਦੀ ਹਾਜ਼ਰੀ ਵਿਚ ਹੋਇਆ ਜਿਸ ਅੰਦਰ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਫ਼ਾਜ਼ਿਲਕਾ, ਜਲਾਲਾਬਾਦ, ਅਬੋਹਰ, ਬੱਲੂਆਣਾ ਰਾਖਵਾਂ ਤੋਂ ਸੀਨੀਅਰ ਕਾਂਗਰਸੀ ਆਗੂਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸਾਬਕਾ ਸੰਸਦ ਮੈਂਬਰ ਮੋਹਨ ਸਿੰਘ ਫ਼ਲੀਆਂਵਾਲਾ, ਸਾਬਕਾ ਵਿਧਾਇਕ ਡਾ.ਮਹਿੰਦਰ ਕੁਮਾਰ ਰਿਣਵਾ, ਹੰਸ ਰਾਜ ਜੋਸਨ, ਦਵਿੰਦਰ ਸਿੰਘ ਘੁਬਾਇਆ, ਨੱਥੂ ਰਾਮ ਬੱਲੂਆਣਾ ਤੋਂ ਇਲਾਵਾ ਨਗਰ ਕੌਂਸਲ ਫ਼ਾਜ਼ਿਲਕਾ ਦੇ ਪ੍ਰਧਾਨ ਸੁਰਿੰਦਰ ਸਚਦੇਵਾ, ਬੀ.ਸੀ. ਵਿੰਗ ਪੰਜਾਬ ਦੇ ਆਗੂ ਰਾਜ ਬਖ਼ਸ਼ ਕੰਬੋਜ, ਦਵਿੰਦਰ ਸਿੰਘ ਬੱਬਲ, ਰੂਬੀ ਗਿੱਲ, ਸੁਖਵੰਤ ਸਿੰਘ ਬਰਾੜ, ਹਰਪ੍ਰੀਤ ਸਿੰਘ ਅਬੋਹਰ, ਬੀਬੀ ਰਾਜਿੰਦਰ ਕੌਰ ਬੱਲੂਆਣਾ, ਕੌਸ਼ਲ ਕੁਮਾਰ ਬੂਕ, ਸੁਭਾਸ਼ ਬਾਘਲਾ ਅਬੋਹਰ, ਸੁਧੀਰ ਭਾਦੂ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਬਹੁਤ ਵੱਡੀ ਲੋੜ ਹੈ ਕਿ ਕਾਂਗਰਸੀ ਆਗੂ ਅਤੇ ਵਰਕਰ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਪਾਰਟੀ ਵਿਚ ਏਕਤਾ ਤੇ ਮਜ਼ਬੂਤੀ ਲਈ ਕੰਮ ਕਰਨ | ਉਨ੍ਹਾਂ ਕਿਹਾ ਕਿ ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰ ਹੀ ਉਮੀਦਵਾਰਾਂ ਦੀ ਜਿੱਤ ਵਿਚ ਅਹਿਮ ਰੋਲ ਅਦਾ ਕਰਦੇ ਹਨ | ਇਸ ਲਈ ਵਰਕਰਾਂ ਨੂੰ ਪਾਰਟੀ ਦੇ ਢਾਂਚੇ ਅੰਦਰ ਪੂਰਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਹਿਲਾ ਹਾਈਕਮਾਂਡ ਆਪਣੇ ਚਹੇਤਿਆਂ ਨੂੰ ਨਾਮਜ਼ਦ ਕਰ ਦਿੰਦੀ ਸੀ ਤੇ ਵਰਕਰ ਵਿਚਾਰਾ ਦਰੀਆਂ ਵਿਛਾਉਂਦਾ ਰਹਿ ਜਾਂਦਾ ਸੀ | ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਕਿ ਰਾਹੁਲ ਗਾਂਧੀ ਨੇ ਜ਼ਿਲ੍ਹਾ ਪੱਧਰ 'ਤੇ ਪ੍ਰਧਾਨ ਤੇ ਹੋਰ ਅਹੁਦੇਦਾਰ ਬਣਾਉਣ ਲਈ ਅਬਜ਼ਰਵਰ ਨਿਯੁਕਤ ਕਰਕੇ ਹਰੇਕ ਹਲਕੇ ਵਿਚੋਂ ਵਰਕਰਾਂ ਦੀ ਸਲਾਹ ਲੈਣ ਲਈ ਭੇਜਿਆ ਹੈ ਜੋ ਅਬਜ਼ਰਵਰ ਵਰਕਰਾਂ ਦੀ ਗੱਲ ਸੁਣ ਕੇ ਹਾਈਕਮਾਨ ਤੱਕ ਪਹੁੰਚਾਉਣਗੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਅਬਜ਼ਰਵਰ ਡਾ.ਏ. ਚੇਲਾ ਕੁਮਾਰ ਨੇ ਕਿਹਾ ਕਿ ਹਾਈਕਮਾਂਡ ਨੇ ਪਾਰਟੀ ਦੀ ਮਜ਼ਬੂਤੀ ਲਈ ਉਨ੍ਹਾਂ ਨੂੰ ਇੱਥੇ ਭੇਜਿਆ ਹੈ | ਉਹ ਇੱਥੇ ਹੁਣ 4, 5 ਦਿਨ ਰਹਿ ਕੇ ਹਰੇਕ ਵਰਕਰ ਦੀ ਗੱਲ ਸੁਣਨਗੇ | ਹਰੇਕ ਵਿਧਾਨ ਸਭਾ ਹਲਕੇ ਵਿਚ ਜਾਣਗੇ | ਫਿਰ ਸਾਰੀ ਜਾਣਕਾਰੀ ਹਾਈਕਮਾਂਡ ਨੂੰ ਦੇਣਗੇ | ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਚੁਣੇ ਜਾਣਗੇ | ਇਸ ਮੌਕੇ ਬਲਤੇਜ ਸਿੰਘ ਬਰਾੜ, ਦਰਸ਼ਨ ਕਮਰਾ, ਗੁਲਸ਼ਨ ਕਾਲੜਾ, ਯੋਗੇਸ਼ ਸ਼ਰਮਾ, ਮਨਪ੍ਰੀਤ ਸਿੰਘ ਕਮਰਾ, ਸੰਨ੍ਹੀ ਝਾਂਬ, ਸੋਨੂੰ ਦਰਗਨ, ਬਰਜਿੰਦਰ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਦਿ ਸੈਂਕੜਿਆਂ ਦੀ ਗਿਣਤੀ ਵਿਚ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਮੋਟਰਸਾਈਕਲ ਸਵਾਰ ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਕਿਸਾਨ ਸੁੱਕਾ ਝੋਨਾ ਹੀ ਮੰਡੀ 'ਚ ਲੈ ਕੇ ਆਉਣ-ਡੀ.ਐਫ.ਐੱਸ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।