ਮੰਡੀ ਅਰਨੀਵਾਲਾ, 20 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)- ਬਲਾਕ ਅਰਨੀਵਾਲਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਤੇ ਮੀਤ ਪ੍ਰਧਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਤੇ ਅਵਤਾਰ ਸਿੰਘ ਪਾਕਾਂ ਨੇ ਮਤਾ ਪੇਸ਼ ਕੀਤਾ | ਮੀਤ ਪ੍ਰਧਾਨ ਜ਼ਿਲ੍ਹਾ ਫ਼ਾਜ਼ਿਲਕਾ ਬਾਜ਼ ਸਿੰਘ ਘਟਿਆਂ ਵਾਲੀ ਦੇ ਲੜਕੇ ਦੇ ਐਕਸੀਡੈਂਟ 'ਤੇ ਦੁੱਖ ਪ੍ਰਗਟ ਕੀਤਾ ਗਿਆ ਤੇ ਉਸ ਦੀ ਤੰਦਰੁਸਤੀ ਦੀ ਅਰਦਾਸ ਕੀਤੀ ਗਈ | ਮੀਟਿੰਗ ਵਿਚ ਜੋਗਿੰਦਰ ਸਿੰਘ ਮੀਤ ਪ੍ਰਧਾਨ, ਲਖਵਿੰਦਰ ਸਿੰਘ ਪ੍ਰਧਾਨ, ਦਵਿੰਦਰ ਸਿੰਘ ਮੀਤ ਪ੍ਰਧਾਨ ਅਰਨੀਵਾਲਾ, ਹਰਦੀਪ ਸਿੰਘ ਜਰਨਲ ਸਕੱਤਰ ਕੰਧਵਾਲਾ, ਨਸੀਬ ਸਿੰਘ ਇਕਾਈ ਪ੍ਰਧਾਨ, ਜਸਵੰਤ ਸਿੰਘ, ਸੁਖਜੀਤ ਸਿੰਘ, ਪ੍ਰਤਾਪ ਸਿੰਘ ਇਕਾਈ ਪ੍ਰਧਾਨ, ਅਵਤਾਰ ਸਿੰਘ ਪਾਕਾਂ ਮੁੱਖ ਸਲਾਹਕਾਰ, ਬਲਦੇਵ ਸਿੰਘ ਤੇ ਹੋਰ ਸ਼ਾਮਿਲ ਸਨ |