ਮੰਡੀ ਲਾਧੂਕਾ, 20 ਸਤੰਬਰ (ਮਨਪ੍ਰੀਤ ਸਿੰਘ ਸੈਣੀ)- ਪਿੰਡ ਖੁੰਡ ਵਾਲਾ ਸੈਣੀਆਂ ਦੇ ਨੌਜਵਾਨ ਸਮਾਜ ਸੇਵੀ ਮੰਨੇ ਸੈਣੀ ਵਲੋਂ ਲਗਾਤਾਰ ਹੜ੍ਹ ਪੀੜਤਾਂ ਦੀ ਸੇਵਾ ਕੀਤੀ ਜਾ ਰਹੀ ਹੈ | ਸਮਾਜ ਸੇਵੀ ਮੰਨੇ ਸੈਣੀ ਨੇ ਦੱਸਿਆ ਕਿ ਮੇਰੇ ਵਲੋਂ ਹਰ ਰੋਜ਼ ਹੜ੍ਹ ਪੀੜਤਾਂ ਲਈ ਦਵਾਈਆਂ, ਕੱਪੜੇ, ਲੰਗਰ ਪਾਣੀ ਦੁੱਧ ਦੀ ਸੇਵਾ ਬੱਚਿਆਂ ਦੀ ਪੜ੍ਹਾਈ ਦੇ ਸਾਮਾਨ ਦੀ ਸੇਵਾ ਪਸ਼ੂਆਂ ਦੇ ਹਰੇ ਚਾਰੇ ਦੀ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ | ਮੰਨਾ ਸੈਣੀ ਨੇ ਦੱਸਿਆ ਕਿ ਪਿੰਡ-ਪਿੰਡ ਜਾ ਕੇ ਪਿਛਲੇ ਦਿਨੀਂ ਇੱਕ ਵੀਰ ਜੋ ਦਰਿਆ ਦੇ ਬੰਨ੍ਹ 'ਤੇ ਲੰਗਰ ਦੀ ਸੇਵਾ ਕਰਨ ਘਰੋਂ ਜਾਂਦਾ ਸੀ ਉਸ ਵੀਰ ਦਾ ਸਾਈਕਲ ਕਿਸੇ ਨੇ ਚੋਰੀ ਕਰ ਲਿਆ ਤੇ ਅੱਜ ਮੇਰੇ ਵਲੋਂ ਨਵਾਂ ਸਾਈਕਲ ਉਸ ਵੀਰ ਨੂੰ ਲੈ ਕੇ ਦਿੱਤਾ ਗਿਆ | ਇਸ ਮੌਕੇ ਵੀਰ ਨੇ ਮੰਨੇ ਸੈਣੀ ਦਾ ਧੰਨਵਾਦ ਕੀਤਾ | ਮੰਨੇ ਸੈਣੀ ਵੱਲੋਂ ਲਗਾਤਾਰ ਹੜ੍ਹ ਪੀੜਤਾਂ ਦੀ ਸੇਵਾ ਨਿਰੰਤਰ ਜਾਰੀ ਹੈ |