ਫ਼ਾਜ਼ਿਲਕਾ, 20 ਸਤੰਬਰ (ਅਮਰਜੀਤ ਸ਼ਰਮਾ)- ਸਮਾਜ ਸੇਵੀ ਚਮਨ ਲਾਲ ਸੇਤੀਆ ਦੇ ਪਰਿਵਾਰ ਦੇ ਸਹਿਯੋਗ ਨਾਲ ਸਥਾਨਕ ਹੋਟਲਾਂ ਬਾਜ਼ਾਰ ਵਿਚ ਸਥਿਤ ਸਤਸੰਗ ਐਲੀਮੈਂਟਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਸਮੂਹ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ | ਸਕੂਲ ਦੇ ਮੁੱਖ ਅਧਿਆਪਕ ਸੰਜੀਵ ਗਰੋਵਰ ਨੇ ਦੱਸਿਆ ਕਿ ਅਸ਼ਵਨੀ ਕੁੱਕੜ ਦੀ ਪੇ੍ਰਰਨਾ ਸਦਕਾ ਸ਼੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਸਿੱਧ ਉਦਯੋਗਪਤੀ ਚਮਨ ਲਾਲ ਸੇਤੀਆ ਐਕਸਪੋਰਟ ਲਿਮਟਿਡ ਦੇ ਮਾਲਕ ਵਲੋਂ ਸਕੂਲ ਵਿਚ ਪੜ੍ਹਦੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਕੁੱਲ 170 ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ ਤੇ ਭਵਿੱਖ ਵਿਚ ਵੀ ਸਕੂਲ ਦੀਆਂ ਜ਼ਰੂਰਤਾਂ ਅਨੁਸਾਰ ਸਮੇਂ-ਸਮੇਂ 'ਤੇ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ ਸੁਰਿੰਦਰ ਕੁਮਾਰ ਅਹੂਜਾ, ਸਕੱਤਰ ਰਵੀ ਭੂਸ਼ਨ ਡੋਡਾ ਤੇ ਮੈਨੇਜਰ ਅਸ਼ੋਕ ਵਾਟਸ ਨੇ ਸਕੂਲ ਵਿਚ ਦਿੱਤੇ ਗਏ ਇਸ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਅਸ਼ਵਨੀ ਕੁੱਕੜ, ਰਾਜ ਕੁਮਾਰ ਕਟਾਰੀਆ, ਸਤੀਸ਼ ਸਚਦੇਵਾ, ਸੰਦੀਪ ਗਿਲਹੋਤਰਾ, ਨਰਿੰਦਰ ਸਚਦੇਵਾ, ਅਸ਼ਵਨੀ ਪਰੁਥੀ, ਰਾਮ ਲੁਭਾਇਆ, ਮੈਡਮ ਰਜਨੀ, ਮੈਡਮ ਪੂਨਮ, ਮੈਡਮ ਰਿੰਕੀ, ਦਿਨੇਸ਼ ਕੁਮਾਰ, ਮੈਡਮ ਪੂਜਾ, ਮੈਡਮ ਰੀਨਾ, ਮੈਡਮ ਸਾਬੀਆ ਆਦਿ ਹਾਜ਼ਰ ਸਨ |