11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਰਾਣਾ ਗਿੱਲ ਨੇ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਉਣ ਦਾ ਬੀੜਾ ਚੁੱਕਿਆ <br/>

ਪਿੰਡ ਤਿਊੜ ਦੀ ਫਿਰਨੀ ਵਾਲੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਰਾਣਾ ਰਣਜੀਤ ਸਿੰਘ ਗਿੱਲ ਦਾ ਸਨਮਾਨ ਕਰਦੇ ਹੋਏ ਪਤਵੰਤੇ | ਤਸਵੀਰ : ਜੰਡਪੁਰੀ <br/> 21-09-2025
ਖਰੜ, 20 ਸਤੰਬਰ (ਜੰਡਪੁਰੀ)-ਹਲਕਾ ਖਰੜ ਤੋਂ ਭਾਜਪਾ ਆਗੂ ਤੇ ਗਿਲਕੋ ਗਰੁੱਪ ਦੇ ਐਮ. ਡੀ. ਰਾਣਾ ਰਣਜੀਤ ਸਿੰਘ ਗਿੱਲ ਵਲੋਂ ਹਲਕੇ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਦਾ ਬੀੜਾ ਚੁੱਕਿਆ ਗਿਆ ਹੈ | ਇਸੇ ਲੜੀ ਤਹਿਤ ਉਨ੍ਹਾਂ ਵਲੋਂ ਪਿੰਡ ਤਿਊੜ ਦੀ ਫਿਰਨੀ ਵਾਲੀ ਸੜਕ 'ਚ ਪਏ ਖੱਡਿਆਂ ਨੂੰ ਵੈਟ ਮਿਕਸ ਪੁਆ ਕੇ ਪੂਰਿਆ ਗਿਆ | ਇਸ ਸੰਬੰਧੀ ਰਾਣਾ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਦੇ ਮੁਹਤਬਰਾਂ ਅਤੇ ਪੰਚਾਂ-ਸਰਪੰਚਾਂ ਦੀ ਮੰਗ ਉੱਤੇ ਉਨ੍ਹਾਂ ਵਲੋਂ ਪਿੰਡ ਚੰਦੋਂ ਤੋਂ ਇਸ ਕਾਰਜ ਦੀ ਸ਼ੁਰੂਆਤ ਕੀਤੀ ਸੀ, ਜੋ ਕਿ ਲਗਾਤਾਰ ਜਾਰੀ ਹੈ | ਇਸ ਮੌਕੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਈ ਸਿਆਸੀ ਆਗੂ ਉਨ੍ਹਾਂ ਦੇ ਇਕ ਕੰਮ 'ਤੇ ਟਿੱਪਣੀ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਲਕੇ ਦੇ ਲੋਕਾਂ ਤੋਂ ਕੋਈ ਹਲਫੀਆ ਬਿਆਨ ਨਹੀਂ ਲੈ ਰੱਖਿਆ ਅਤੇ ਜੇਕਰ ਉਹ ਵੀ ਹਲਕੇ ਦੇ ਇਕ-ਇਕ ਪਿੰਡ ਦੀ ਸੜਕ ਸਵਾਰ ਦੇਣ ਤਾਂ ਨੌਕਰੀ ਪੇਸ਼ਾ ਵਿਅਕਤੀਆਂ ਅਤੇ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਨੂੰ ਆਵਾਜਾਈ ਪੱਖੋਂ ਭਾਰੀ ਸਹੂਲਤ ਮਿਲੇਗੀ | ਖਰੜ ਸ਼ਹਿਰ ਦੀ ਨਿੱਝਰ ਰੋਡ ਤੇ ਲਾਂਡਰਾਂ ਰੋਡ ਦੀ ਖਸਤਾ ਹਾਲਤ ਬਾਰੇ ਪੁੱਛੇ ਗਏ ਇਕ ਸਵਾਲ 'ਤੇ ਰਾਣਾ ਗਿੱਲ ਨੇ ਕਿਹਾ ਕਿ ਹਲਕਾ ਵਿਧਾਇਕ ਵਲੋਂ ਉਕਤ ਸੜਕਾਂ ਸੰਬੰਧੀ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਾਢੇ ਤਿੰਨ ਸਾਲ ਤੁਹਾਡੀ ਪਹਿਲੀ ਪਾਰਟੀ ਨਾਲ ਸੰਬੰਧਤ ਆਗੂ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 300 ਕਰੋੜ ਰੁ. ਦੇ ਵਿਕਾਸ ਕਾਰਜਾਂ ਦੇ ਮਤੇ ਪਾ ਕੇ ਸਰਕਾਰ ਨੂੰ ਭੇਜੇ ਸਨ, ਪਰ ਕੁਝ ਲੋਕਾਂ ਨੇ ਮਤੇ ਪਾਸ ਨਹੀਂ ਹੋਣ ਦਿੱਤੇ, ਜਿਸ ਕਰਕੇ ਹਲਕੇ ਅੰਦਰ ਵਿਕਾਸ ਕਾਰਜ ਰੁਕੇ ਰਹੇ | ਇਸੇ ਦੌਰਾਨ ਜਦੋਂ ਰਾਣਾ ਗਿੱਲ ਨੂੰ ਪੁੱਛਿਆ ਗਿਆ ਕਿ ਨਗਰ ਕੌਂਸਲ ਵੱਲ ਉਨ੍ਹਾਂ ਦੀ ਬਕਾਇਆ ਖੜ੍ਹੀ ਰਾਸ਼ੀ ਬਾਰੇ ਗਰੁੱਪਾਂ 'ਚ ਪਾਇਆ ਜਾ ਰਿਹਾ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਮਾਣਯੋਗ ਹਾਈ ਕੋਰਟ 'ਚ ਕੇਸ ਚੱਲ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਜ਼ਮੀਨ 'ਚ 66 ਕੇ. ਵੀ. ਗਰਿੱਡ ਲਗਵਾਇਆ ਸੀ, ਪਰ ਉਨ੍ਹਾਂ ਦੇ ਗਰਿੱਡ ਤੋਂ 10 ਹੋਰਨਾਂ ਕਾਲੋਨੀਆਂ ਨੂੰ ਬਿਜਲੀ ਦਿੱਤੀ ਜਾ ਰਹੀ ਹੈ, ਲਿਹਾਜ਼ਾ ਨਗਰ ਕੌਂਸਲ ਵੱਲ ਉਨ੍ਹਾਂ ਦਾ ਬਕਾਇਆ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਮਾਣਯੋਗ ਹਾਈ ਕੋਰਟ ਜੋ ਵੀ ਫ਼ੈਸਲਾ ਸੁਣਾਏਗਾ, ਉਹ ਉਨ੍ਹਾਂ ਨੂੰ ਪ੍ਰਵਾਨ ਹੋਵੇਗਾ | ਇਸ ਮੌਕੇ ਪਿੰਡ ਪਿੰਡ ਤਿਊੜ ਦੇ ਪਤਵੰਤਿਆਂ ਵਲੋਂ ਰਾਣਾ ਗਿੱਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਮੈਂਬਰ ਪੰਚਾਇਤ ਜਗਤਾਰ ਸਿੰਘ ਜੱਗਾ, ਰਿਸ਼ੀਪਾਲ, ਰਣਧੀਰ ਸਿੰਘ ਧੀਰਾ ਤੇ ਭੁਪਿੰਦਰ ਸਿੰਘ ਕਾਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਡੇਰਾਬੱਸੀ ਵਿਖੇ 'ਅਧਿਆਪਕ ਸਨਮਾਨ ਸਮਾਰੋਹ' ਕਰਵਾਇਆ <br/> ਅਗਲੀ ਖ਼ਬਰ ਘੱਗਰ ਕਿਨਾਰੇ ਬਣੀਆਂ ਨਾਜਾਇਜ਼ ਝੁੱਗੀਆਂ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਵਿਧਾਇਕ ਰੰਧਾਵਾ ਨੂੰ ਸੌਂਪਿਆ ਮੰਗ-ਪੱਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।