10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪੰਜਾਬ ਯੂਨੀਵਰਸਿਟੀ ਦੇ ਯੂ.ਆਈ.ਐਲ.ਐਸ 'ਚ ਨਵੇਂ ਬੈਚ ਦੇ ਵਿਦਿਆਰਥੀਆਂ ਲਈ ਸਵਾਗਤੀ ਪ੍ਰੋਗਰਾਮ ਕੀਤਾ ਪੇਸ਼ <br/>

ਅਜੀਤ ਡੈਸਕ 21-09-2025
ਚੰਡੀਗੜ੍ਹ, 20 ਸਤੰਬਰ (ਮਾਰਕੰਡਾ)-ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ (ਯੂ.ਆਈ.ਐਲ.ਐਸ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਲਾਅ ਆਡੀਟੋਰੀਅਮ ਵਿਖੇ ਬੀ.ਏ ਐਲ.ਐਲ.ਬੀ. (ਆਨਰਜ਼), ਬੀ.ਕਾਮ ਐਲ.ਐਲ.ਬੀ. (ਆਨਰਜ਼) ਅਤੇ ਐਲ.ਐਲ.ਐਮ. ਦੇ ਨਵੇਂ ਬੈਚ ਦੇ ਵਿਦਿਆਰਥੀਆਂ ਦੇ ਸਵਾਗਤ ਲਈ ਸ਼ਾਨਦਾਰ ਪ੍ਰੋਗਰਾਮ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਰੂਹਾਨੀ ਸੰਗੀਤਕ ਪੇਸ਼ਕਾਰੀਆਂ, ਊਰਜਾਵਾਨ ਡਾਂਸ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਜਸ਼ਨ ਦੀ ਸ਼ੁਰੂਆਤ ਸਰਸਵਤੀ ਵੰਦਨਾ ਦੇ ਨਾਲ ਹੋਈ | ਜਿਸ ਤੋਂ ਬਾਅਦ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਦੀ ਡਾਇਰੈਕਟਰ ਪ੍ਰੋਫੈਸਰ (ਡਾ.) ਸ਼ਰੂਤੀ ਬੇਦੀ ਨੇ ਨਿੱਘਾ ਸਵਾਗਤ ਕੀਤਾ ਅਤੇ ਸੰਬੋਧਨ ਵਿਚ ਅਜਿਹੇ ਯੋਗ ਵਿਅਕਤੀਆਂ ਨੂੰ ਢਾਲਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਜੋ ਨਾ ਸਿਰਫ਼ ਕਾਨੂੰਨ ਦੇ ਖੇਤਰ ਵਿਚ ਹੁਨਰਮੰਦ ਹਨ, ਸਗੋਂ ਭਾਈਚਾਰੇ, ਰਚਨਾਤਮਕਤਾ ਅਤੇ ਸੱਭਿਆਚਾਰ ਦੇ ਤਜ਼ਰਬਿਆਂ ਨਾਲ ਵੀ ਭਰਪੂਰ ਹਨ | ਇਸ ਮੌਕੇ ਤੇ ਵਿਸ਼ੇਸ਼ ਮਹਿਮਾਨਾਂ ਵਿਚੋਂ ਪ੍ਰੋ. (ਡਾ.) ਅਮਿਤ ਚੌਹਾਨ ਡੀਨ ਸਟੂਡੈਂਟਸ ਵੈੱਲਫੇਅਰ, ਪ੍ਰੋ. (ਡਾ.) ਨਮਿਤਾ ਗੁਪਤਾ ਡੀਨ ਸਟੂਡੈਂਟਸ ਵੈੱਲਫੇਅਰ (ਮਹਿਲਾਵਾਂ) ਅਤੇ ਪ੍ਰੋ. (ਡਾ.) ਨਰੇਸ਼ ਮੇਹਾਦਾਨੀਆ ਐਸੋਸੀਏਟ ਡੀਨ ਸਟੂਡੈਂਟਸ ਵੈੱਲਫੇਅਰ ਸ਼ਾਮਲ ਸਨ | ਪਤਵੰਤਿਆਂ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਅਸ਼ੀਰਵਾਦ ਅਤੇ ਨਿੱਘੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਪ੍ਰੋਗਰਾਮ ਦਾ ਇੱਕ ਮੁੱਖ ਆਕਰਸ਼ਣ ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਖ਼ਿਤਾਬ ਸਨ, ਜੋ ਕ੍ਰਮਵਾਰ ਸਾਹਿਬਪ੍ਰੀਤ ਸਿੰਘ ਅਤੇ ਆਰੀਆ ਸ਼ਰਮਾ ਨੂੰ ਦਿੱਤੇ ਗਏ | ਮਿਸਟਰ ਪਰਸਨੈਲਿਟੀ ਅਤੇ ਮਿਸ ਪਰਸਨੈਲਿਟੀ ਚਮਨਪ੍ਰੀਤ ਅਤੇ ਨਿਹਾਰਿਕਾ ਨੂੰ ਚੁਣਿਆ | ਮਿਸਟਰ ਵਿਵਾਸ਼ੀਅਸ ਅਤੇ ਮਿਸ ਵਿਵਾਸ਼ੀਅਸ ਗੁਰਮਾਨਦੀਪ ਸਿੰਘ ਅਤੇ ਅਲਵੀਰਾ ਚੁਣੇ ਗਏ |

ਪਿਛਲੀ ਖ਼ਬਰ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਨੇ ਬਲਾਕ ਮਾਜਰੀ ਖੇਤਰ ਦੇ ਪਿੰਡਾਂ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ <br/> ਅਗਲੀ ਖ਼ਬਰ ਅੰਬੇਡਕਰ ਇੰਸਟੀਚਿਊਟ ਆਫ਼ ਕਰੀਅਰਜ਼ ਐਂਡ ਕੋਰਸਿਜ਼ ਮੁਹਾਲੀ ਵਿਖੇ ਪੀ. ਸੀ. ਐਸ. ਪ੍ਰੀਲਿਮਿਨਰੀ ਇਮਤਿਹਾਨ ਲਈ ਕਰੈਸ਼ ਕੋਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।