27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਜੀਸਸ ਸੇਵੀਅਰਸ ਸਕੂਲ, ਮੋਰਿੰਡਾ ਦੇ ਐਨ.ਸੀ.ਸੀ ਦੇ ਕੈਡਿਟਸ ਨੇ ਰਾਸ਼ਟਰੀ ਪੱਧਰ 'ਤੇ ਕੀਤਾ ਸਕੂਲ ਦਾ ਨਾਂਅ ਰੌਸ਼ਨ <br/>

ਅਜੀਤ ਡੈਸਕ 20-09-2025
ਮੋਰਿੰਡਾ, 19 ਸਤੰਬਰ (ਪਿ੍ਤਪਾਲ ਸਿੰਘ)-ਬੀਤੇ ਦਿਨੀਂ ਦਿੱਲੀ ਵਿਖੇ ਆਲ ਇੰਡੀਆ ਥਲ ਸੈਨਿਕ ਕੈਂਪ ਲਗਾਇਆ ਗਿਆ ਸੀ ਜਿਸ ਵਿਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਡਾਇਰੈਕਟਰ ਸਮੇਤ 16 ਪ੍ਰਭਾਵਿਤ ਡਾਇਰੈਕਟਰਾਂ ਦੇ 1700 ਕੈਡਿਟਸ ਨੇ ਭਾਗ ਲਿਆ | ਇਸ ਮੌਕੇ ਹੋਏ ਮੁਕਾਬਲੇ ਵਜੋਂ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟਰ ਨੇ ਆਲ ਇੰਡੀਆ ਥਲ ਸੈਨਿਕ ਕੈਂਪ 2025 ਦੂਜੀ ਵਾਰ ਪਹਿਲਾ ਸਥਾਨ ਹਾਸਲ ਕੀਤਾ | ਇਸ ਜੇਤੂ ਟੀਮ ਵਿਚ ਜੀਸਸ ਸੇਵੀਅਰਸ ਸਕੂਲ ਮੋਰਿੰਡਾ ਦੇ ਦੋ ਕੈਡਟ ਤੇਜਸਵੀਰ ਸਿੰਘ ਅਤੇ ਹੀਆ ਸ਼ਰਮਾ ਨੇ ਫਾਇਰਿੰਗ ਗਤੀਵਿਧੀ ਵਿਚ ਆਪਣਾ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ | ਇਸ ਜੇਤੂ ਟੀਮ ਨੂੰ ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਡਾਇਰੈਕਟਰੇਟ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਮੇਜਰ ਜਨਰਲ ਜੀ.ਐਸ.ਚੀਮਾ ਵਲੋਂ ਸਨਮਾਨਿਤ ਕੀਤਾ ਗਿਆ | ਇਨ੍ਹਾਂ ਕੈਡਟਾਂ ਦਾ ਸਕੂਲ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਸਕੂਲ ਦੇ ਚੇਅਰਮੈਨ ਮਿਸਟਰ ਜੋਏ ਕੁਟੀ ਅਤੇ ਪਿ੍ੰਸੀਪਲ ਮਰਲਿਨ ਜੌਨ ਵੱਲੋਂ ਬੱਚਿਆਂ ਨੂੰ ਜ਼ਿੰਦਗੀ ਵਿਚ ਇਸੇ ਤਰ੍ਹਾਂ ਹੀ ਅੱਗੇ ਵਧਦੇ ਰਹਿਣਾ ਤੇ ਹੋਰ ਵੱਡੇ ਵੱਡੇ ਮੁਕਾਮ ਹਾਸਿਲ ਕਰਨ ਵਾਸਤੇ ਵਧਾਈ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਬੱਚਿਆਂ ਦੇ ਮਾਤਾ-ਪਿਤਾ ਅਤੇ ਸਕੂਲ ਦੇ ਐਨ.ਸੀ.ਸੀ ਅਫ਼ਸਰ ਫ਼ਸਟ ਅਫ਼ਸਰ ਨਵੀਨ ਕੁਮਾਰ ਨੂੰ ਵੀ ਉਨਾਂ ਦੇ ਇਸ ਸ਼ਲਾਘਾਯੋਗ ਕਾਰਜ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਆਬਜ਼ਰਵਰ ਸੁਭਾਸ਼ ਚੋਪੜਾ ਵਲੋਂ ਨੂਰਪੁਰ ਬੇਦੀ ਬਲਾਕ ਕਾਂਗਰਸ ਨਾਲ ਭੱਟੋ ਵਿਖੇ ਮੀਟਿੰਗ <br/> ਅਗਲੀ ਖ਼ਬਰ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਤੇ ਚੇਅਰਮੈਨ ਹਰਮਿੰਦਰ ਸਿੰਘ ਨੇ ਪਿੰਡ ਖੇੜੀ ਤੇ ਚਨੌਲੀ ਦਾ ਕੀਤਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।