ਨੰਗਲ, 20 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਦੋ ਅਗਿਆਤ ਝਪਟਮਾਰ ਸ਼ਿਵਾਲਿਕ ਐਵੇਨਿਯੂ ਦੀ ਨਿਵਾਸੀ ਮੀਨਾ ਰਾਠੀ ( ਕੋਠੀ ਨੰਬਰ 376/1ਬੀ) ਦੀ ਸੋਨੇ ਦੀ ਚੇਨੀ ਲੈ ਕੇ ਫਰਾਰ ਹੋ ਗਏ ਹਨ | ਅੱਜ ਸਵੇਰੇ 8.15 ਵਜੇ ਮੈਡਮ ਮੀਨਾ ਰਾਠੀ ਮੱਥਾ ਟੇਕ ਕੇ ਪਰਤ ਰਹੇ ਸਨ ਤਾਂ ਚਾਣਚੱਕ ਹੀ ਦੋ ਝਪਟਮਾਰ ਪਿਛਿਓਾ ਆਏ ਅਤੇ ਚੈਨੀ ਝਪਟ ਕੇ ਫਰਾਰ ਹੋ ਗਏ | ਸੋਨੇ ਦੀ ਇਹ ਚੈਨੀ 17 ਗਰਾਮ ਦੀ ਹੈ | ਕੌਂਸਲਰ ਦੀਪਕ ਨੰਦਾ ਅਤੇ ਸਮਾਜ ਸੇਵੀ ਪ੍ਰਭਾਤ ਭੱਟੀ ਨੇ ਦੱਸਿਆ ਕਿ ਫਿਲਮੀ ਅੰਦਾਜ਼ 'ਚ ਫਟਾਫਟ ਵਾਰਦਾਤ ਕਰਕੇ ਫਰਾਰ ਹੋਏ ਦੋਵੇਂ ਨੌਜਵਾਨ ਗਲੀ 'ਚ ਲੱਗੇ ਕੈਮਰਿਆ 'ਚ ਕੈਦ ਹੋ ਗਏ ਹਨ | ਨੰਗਲ 'ਚ ਚੋਰੀਆਂ ਅਤੇ ਝਪਟਮਾਰੀ ਦੀਆਂ ਵਾਰਦਾਤਾਂ ਆਮ ਹੀ ਹਨ, ਜਿਸ ਕਾਰਨ ਲੋਕ ਖੌਫ਼ਜ਼ਾਦਾ ਹਨ | ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |