08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਟਾਵਰ ਕਾਰਡ ਚੋਰੀ ਮਾਮਲੇ 'ਚ ਇਕ ਵਿਅਕਤੀ ਗਿ੍ਫ਼ਤਾਰ <br/>

ਅਜੀਤ ਡੈਸਕ 21-09-2025
ਭਰਤਗੜ੍ਹ, 20 ਸਤੰਬਰ (ਜਸਬੀਰ ਸਿੰਘ ਬਾਵਾ)-ਸਥਾਨਕ ਪੁਲਿਸ ਨੇ ਟਾਵਰ ਕਾਰਡ ਚੋਰੀ ਮਾਮਲੇ 'ਚ ਇੱਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਚੌਂਕੀ ਭਰਤਗੜ੍ਹ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ 26 ਜੁਲਾਈ ਦੀ ਰਾਤ ਨੂੰ ਬੜਾ ਪਿੰਡ ਅਤੇ ਸਰਸਾ ਨੰਗਲ 'ਚ 2 ਮੋਬਾਈਲ ਟਾਵਰਾਂ 'ਤੋਂ 2 ਕਾਰਡ ਚੋਰੀ ਹੋਏ ਸਨ, ਸਬੰਧਿਤ ਅਧਿਕਾਰੀਆਂ ਅਨੁਸਾਰ ਦੋਵੇਂ ਕਾਰਡਾਂ ਦੀ ਕੀਮਤ ਕਰੀਬ 7 ਲੱਖ ਰੁਪਏ ਹੈ, ਉਕਤ ਦੀ ਸ਼ਨਾਖ਼ਤ ਜਗਜੀਤ ਸਿੰਘ ਉਰਫ਼ ਜੀਤਾ ਪੁੱਤਰ ਲਖਵੀਰ ਸਿੰਘ, ਵਾਸੀ ਪਿੰਡ: ਮਹਿਤਾ, ਥਾਣਾ: ਸੰਗਤ, ਜ਼ਿਲ੍ਹਾ: ਬਠਿੰਡਾ ਵਜੋਂ ਕਰਕੇ ਇਸਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਨੂੰ ਅਗਲੇਰੀ ਪੁੱਛਗਿੱਛ ਲਈ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ, ਇਸ ਕੋਲੋਂ ਉਕਤ ਬਰਾਮਦਗੀ ਦੇ ਨਾਲ-ਨਾਲ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |

ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲਗਾਇਆ ਦਵਾਈਆਂ ਦਾ ਲੰਗਰ ਅਗਲੀ ਖ਼ਬਰ ਝਪਟਮਾਰ ਸੋਨੇ ਦੀ ਚੇਨੀ ਝਪਟ ਕੇ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।