ਸੁਖਸਾਲ, 20 ਸਤੰਬਰ (ਧਰਮ ਪਾਲ)-ਸਥਾਨਕ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਡੇਰਾ ਬਾਬਾ ਨਾਨਕ ਵਿਖੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਲੋਕਾਂ ਦੀ ਮੁਸ਼ਕਿਲ ਨੂੰ ਵੇਖਦੇ ਹੋਏ ਦਵਾਈਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ਸਥਾਨਕ ਪਿੰਡਾਂ ਦੇ ਮੋਹਤਵਰਾਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਜਿਸ ਤਰਾਂ ਪਹਿਲਾਂ ਸਾਡੇ ਸੇਵਾਦਾਰਾਂ ਨੇ ਉਪਰੋਕਤ ਇਲਾਕੇ ਵਿਚ ਰਾਸ਼ਨ ਦੀ ਸੇਵਾ ਕੀਤੀ ਹੈ | ਉੱਥੇ ਹੀ ਹੁਣ ਅਸੀਂ ਡੇਰਾ ਬਾਬਾ ਨਾਨਕ ਦੇ ਪਿੰਡ ਹਰਖੋਵਾਲ ਵਿਖੇ ਦਵਾਈਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਡਾ. ਸ਼ਮਸ਼ੇਰ ਸਿੰਘ ਸ਼ੇਰਾ, ਓਾਕਾਰ ਸਿੰਘ ਭੋਡਾ ਮਜਾਰੀ, ਜੈਮਲ ਸਿੰਘ ਭੱੜੀ, ਮਨਜੀਤ ਸਿੰਘ ਰਾਹੀ, ਜਸਵੀਰ ਸਿੰਘ ਫੌਜੀ ਸੰਗਤਪੁਰ, ਬਲਜਿੰਦਰ ਸਿੰਘ ਬੇਲਾ, ਡਾ. ਪਵਨ ਕੁਮਾਰ ਸਹਿਜੋਵਾਲ, ਡਾ. ਨਿਰਮਲ ਸਿੰਘ ਨੀਲਾ, ਬੱਬੂ ਬੁੰਗਾ ਸਾਹਿਬ, ਅਵਤਾਰ ਸਿੰਘ, ਸਿਮਰਜੀਤ ਸਿੰਘ ਮਾਨ, ਬਲਜੀਤ ਸਿੰਘ, ਰਾਣੂ ਮਾਨ ਮਜਾਰੀ ਆਦਿ ਸੇਵਾਦਾਰ ਹਾਜ਼ਰ ਸਨ |