ਘਨੌਲੀ, 20 ਸਤੰਬਰ (ਜਸਵੀਰ ਸਿੰਘ ਸੈਣੀ)-ਘਨੌਲੀ ਜਾਗਦੀਆਂ ਜਮੀਰਾਂ ਕਮੇਟੀ ਘਨੌਲੀ ਵਲੋਂ ਜੋ ਰੂਪਨਗਰ ਸ਼ਹਿਰ , ਘਨੌਲੀ ਤੇ ਨੂੰਹੋ ਕਲੋਨੀ ਵਿਖੇ ਲਗਾ ਰਹੇ ਪ੍ਰਵਾਸੀ ਦੀਆਂ ਖਾਣ ਪੀਣ ਵਾਲੀਆਂ ਵਸਤੂਆਂ ਦੀ ਵਿਸ਼ੇਸ਼ ਚੈਕਿੰਗ ਤੇ ਸੈਂਪਲ ਭਰਨ ਦੀ ਮੰਗ ਨੂੰ ਲੈ ਕੇ ਸਿਵਲ ਸਰਜਨ ਸੁਖਵਿੰਦਰਜੀਤ ਸਿੰਘ ਰੂਪਨਗਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਪ੍ਰਗਟ ਸਿੰਘ ਘਨੌਲੀ, ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਅਲੀਪੁਰ ਗੁਰਦੀਪ ਸਿੰਘ ਲੈਰਾ, ਮੰਗਲ ਸਿੰਘ ਨੇ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਕਿ ਜਿੱਥੇ ਇਨ੍ਹਾਂ ਰੇਹੜੀਆਂ ਵਾਲਿਆਂ ਕੋਈ ਫੂਡ ਲਾਇਸੈਂਸ ਨਹੀਂ ਉੱਥੇ ਹੀ ਲੋਕਾਂ ਨੂੰ ਗੰਦਗੀ ਖਿੱਲਾਂ ਕੇ ਕਈ ਬਿਮਾਰੀਆਂ ਲਗਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਕਿ ਇਹਨਾਂ ਦੀ ਰੇਹੜੀਆਂ ਤੇ ਕੋਈ ਸਾਫ਼ ਸਫ਼ਾਈ ਨਹੀਂ ਹਨ ਤੇ ਜਿੱਥੇ ਇਹ ਫਾਸਟ ਫੂਡ ਤਿਆਰ ਕਰਦੇ ਹਨ | ੳੱੁਥੇ ਵੀ ਸਫ਼ਾਈ ਦਾ ਬਿਲਕੁਲ ਧਿਆਨ ਨਹੀਂ ਦਿੰਦੇ | ਉਨ੍ਹਾਂ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਇਹਨਾਂ ਦੀਆਂ ਰੇਹੜੀਆਂ ਤੇ ਖਾਣ ਪੀਣ ਦੀਆਂ ਵਸਤੂਆਂ ਦੀ ਸੈਂਪਲਿੰਗ ਕੀਤੀ ਜਾਵੇਗੀ ਤੇ ਜੇਕਰ ਸੈਂਪਲ ਫੈਲ ਪਾਏ ਗਏ ਤਾਂ ਕਿਸੇ ਵੀ ਕੀਮਤ 'ਚ ਇਹਨਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ |