08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਨਹਿਰੂ ਭਵਨ ਬਰਾਰੀ ਨੰਗਲ ਡੈਮ ਵਿਖੇ ਅੱਜ ਰਾਜ ਸਭਾ ਮੈਂਬਰ ਸੰਧੂ ਦੀ ਅਗਵਾਈ ਹੇਠ ਲੱਗੇਗਾ ਮੈਗਾ ਮਲਟੀਸਪੈਸ਼ਲਿਟੀ ਮੁਫ਼ਤ ਸਿਹਤ ਜਾਂਚ ਕੈਂਪ <br/>

ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ: ਸੁਭਾਸ਼ ਸ਼ਰਮਾ ਨਹਿਰੂ ਭਵਨ ਕਮਿਊਨਿਟੀ ਸੈਂਟਰ ਵਿਖੇ ਕੈਂਪ ਸੰਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੇ ਕਰਦੇ ਹੋਏ | <br/> 21-09-2025
ਨੰਗਲ, 20 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮਦਿਨ ਨੂੰ ਸੇਵਾ ਭਾਵਨਾ ਨਾਲ ਸਮਰਪਿਤ ਕਰਦੇ ਹੋਏ, ਸੇਵਾ ਪਖਵਾੜੇ ਵਜੋਂ ਅੱਜ ਐਤਵਾਰ, 21 ਸਤੰਬਰ ਨੂੰ ਪਿੰਡ ਬਰਾਰੀ ਨੰਗਲ ਡੈਮ ਦੇ ਨਹਿਰੂ ਭਵਨ ਕਮਿਊਨਿਟੀ ਸੈਂਟਰ ਵਿਖੇ ਇੱਕ ਮੈਗਾ ਮਲਟੀਸਪੈਸ਼ਲਿਟੀ ਮੁਫ਼ਤ ਸਿਹਤ ਕੈਂਪ ਨਿਊ ਡਿਵੈਲਪਮੈਂਟ ਫਾਊਾਡੇਸ਼ਨ ਅਤੇ ਇੰਡੀਅਨ ਮਾਈਨੋਰਿਟੀਜ਼ ਫਾਊਾਡੇਸ਼ਨ ਵਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ ਜਾ ਰਿਹਾ ਹੈ | ਇਸ ਕੈਂਪ ਵਿਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਬਤੌਰ ਮੁੱਖ ਮਹਿਮਾਨ ਮੌਜੂਦ ਰਹਿਣਗੇ | ਇਹ ਕੈਂਪ ਸਵੇਰੇ 10.30 ਵਜੇ ਸ਼ੁਰੂ ਹੋਵੇਗਾ ਤੇ ਇਸ ਸਬੰਧੀ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਦੇਰ ਸ਼ਾਮ ਉਕਤ ਕੈਂਪ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ | ਮਰੀਜ਼ਾਂ ਨੂੰ ਮੁਫ਼ਤ ਚੈੱਕਅੱਪ, ਦਵਾਈਆਂ ਅਤੇ ਜ਼ਰੂਰੀ ਸਿਹਤ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ | ਇਸ ਮੈਗਾ ਕੈਂਪ ਵਿਚ 100 ਤੋਂ ਵੱਧ ਮਾਹਰ ਡਾਕਟਰ ਸੇਵਾਵਾਂ ਪ੍ਰਦਾਨ ਕਰਨਗੇ | ਇਨ੍ਹਾਂ ਵਿਚ ਕਾਰਡੀਓਲੋਜੀ, ਗਾਇਨੀਕੋਲੋਜੀ, ਨੇਤਰ ਵਿਗਿਆਨ, ਈਐਨਟੀ, ਕੈਂਸਰ ਸਕ੍ਰੀਨਿੰਗ, ਦੰਦਾਂ ਦੀ ਦੇਖਭਾਲ, ਜਨਰਲ ਡਾਕਟਰ, ਫਿਜ਼ੀਓਥੈਰੇਪੀ, ਡਰਮਾਟੋਲੋਜੀ, ਆਰਥੋਪੈਡਿਕਸ ਅਤੇ ਬੱਚਿਆਂ ਦੀ ਸਿਹਤ ਵਿਚ ਮਾਹਰ ਡਾਕਟਰ ਸ਼ਾਮਲ ਹੋਣਗੇ | ਹਰੇਕ ਮਰੀਜ਼ ਨੂੰ ਮੁਫ਼ਤ ਸਲਾਹ, ਜਾਂਚ ਅਤੇ ਦਵਾਈ ਮਿਲੇਗੀ | ਪੇਂਡੂ ਮਰੀਜ਼ਾਂ ਦੀ ਸਹੂਲਤ ਲਈ, ਸ੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਸਾਰੇ ਪਿੰਡਾਂ ਤੋਂ ਕੈਂਪ ਤੱਕ ਪਹੁੰਚਣ ਅਤੇ ਵਾਪਸ ਲਿਆਉਣ ਲਈ ਵਿਸ਼ੇਸ਼ ਆਵਾਜਾਈ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਹਲਕਾ ਜਨ ਪ੍ਰਤੀਨਿਧ ਡਾ. ਪਰਮਿੰਦਰ ਸ਼ਰਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ , ਮੰਡਲ ਪ੍ਰਧਾਨ ਹਰਮਨਜੀਤ ਸਿੰਘ ਪਿ੍ੰਸ ਅਤੇ ਦਿਨੇਸ਼ ਜੋਸ਼ੀ ਹਾਜਰ ਸਨ | ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡੀ.ਐਸ.ਪੀ. ਨੰਗਲ ਕੁਲਵੀਰ ਸਿੰਘ ਠੱਕਰ ਸੰਧੂ ਵੀ ਸਮੁੱਚੀ ਟੀਮ ਨਾਲ ਵਿਸ਼ੇਸ਼ ਤੌਰ 'ਤੇ ਪਹੁੰਚੇ |

ਪਿਛਲੀ ਖ਼ਬਰ ਆਪ੍ਰੇਸ਼ਨ ਸੀਲ-20 ਤਹਿਤ ਭਰਤਗੜ੍ਹ-ਪੰਜੇਹਰਾ ਮਾਰਗ 'ਤੇ ਨਾਕੇਬੰਦੀ ਦੌਰਾਨ 6 ਚਲਾਨ <br/> ਅਗਲੀ ਖ਼ਬਰ ਫਾਸਟ ਫੂਡ ਦੀਆਂ ਰੇਹੜੀਆਂ ਦੀਆਂ ਵਿਸ਼ੇਸ਼ ਚੈਕਿੰਗ ਲਈ ਸਿਵਲ ਸਰਜਨ ਰੂਪਨਗਰ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।