08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮਗਨਰੇਗਾ ਕਰਮਚਾਰੀ 6 ਮਹੀਨੇ ਤੋਂ ਤਨਖਾਹਾਂ ਨੂੰ ਤਰਸੇ

ਅਜੀਤ ਡੈਸਕ 21-09-2025
ਰੂਪਨਗਰ, 20 ਸਤੰਬਰ (ਸਤਨਾਮ ਸਿੰਘ ਸੱਤੀ)-ਪਿਛਲੇ 6 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਬਲਾਕ ਰੂਪਨਗਰ ਦੇ ਸਮੂਹ ਮਗਨਰੇਗਾ ਕਰਮਚਾਰੀ 18 ਸਤੰਬਰ 2025 ਤੋਂ ਕਲਮਛੋੜ ਹੜਤਾਲ 'ਤੇ ਬੈਠ ਗਏ ਹਨ¢ ਗਰਾਮ ਰੋਜ਼ਗਾਰ ਸਹਾਇਕਾਂ ਅਤੇ ਤਕਨੀਕੀ ਸਟਾਫ ਵੱਲੋਂ ਬੀ.ਡੀ.ਪੀ.ਓ ਦਫ਼ਤਰ ਵਿਖੇ ਸ਼ੁਰੂ ਕੀਤੀ ਗਈ ਇਸ ਹੜਤਾਲ ਕਾਰਨ ਕੰਮਕਾਜ ਪ੍ਰਭਾਵਿਤ ਹੋ ਗਿਆ ਹੈ¢ ਹੜਤਾਲ 'ਤੇ ਬੈਠੇ ਕਰਮਚਾਰੀਆਂ ਨੇ ਦੱਸਿਆ ਕਿ 6 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਠੰਢੇ ਪੈ ਗਏ ਹਨ¢ ਸਕੂਲੀ ਫੀਸਾਂ, ਦਵਾਈਆਂ ਅਤੇ ਹੋਰ ਜ਼ਰੂਰੀ ਖਰਚੇ ਪੂਰੇ ਕਰਨਾ ਮੁਸ਼ਕਿਲ ਹੋ ਰਿਹਾ ਹੈ¢ ਉਨਾਂ ਕਿਹਾ ਕਿ ਫੀਲਡ ਵਿੱਚ ਜਾਣ ਲਈ ਵਾਹਨਾਂ ਵਿੱਚ ਪੈਟਰੋਲ ਪਾਉਣ ਤੱਕ ਪੈਸੇ ਨਹੀਂ ਹਨ, ਜਿਸ ਕਰਕੇ ਡਿਊਟੀ ਵੀ ਢੰਗ ਨਾਲ ਨਹੀਂ ਹੋ ਰਹੀ¢ ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਤਨਖਾਹਾਂ ਦੀ ਅਦਾਇਗੀ ਜਲਦੀ ਨਾ ਕੀਤੀ ਗਈ ਤਾਂ ਸ਼ੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ¢ ਕਲਮਛੋੜ ਹੜਤਾਲ ਵਿੱਚ ਗੁਰਸ਼ਰਨ ਸਿੰਘ, ਮਨਿੰਦਰ ਸਿੰਘ, ਚੰਦਰ ਸੇਨ, ਸਰਬਜੀਤ ਸਿੰਘ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਕਵਿਤਾ, ਦਿਲਬਾਗ ਸਿੰਘ, ਕੁਲਦੀਪ ਸਿੰਘ (ਗਰਾਮ ਰੋਜ਼ਗਾਰ ਸਹਾਇਕ), ਪਿ੍ੰਸ (ਤਕਨੀਕੀ ਸਹਾਇਕ), ਮੋਨਿਕਾ, ਮਨਪ੍ਰੀਤ ਕÏਰ (ਕੰਪਿਊਟਰ ਸਹਾਇਕ) ਸਮੇਤ ਕਈ ਹੋਰ ਕਰਮਚਾਰੀ ਹਾਜ਼ਰ ਸਨ¢


ਪਿਛਲੀ ਖ਼ਬਰ ਵੋਕੇਸ਼ਨਲ ਮਾਸਟਰਾਂ ਦਾ ਅਹੁਦਾ ਵੋਕੇਸ਼ਨਲ ਲੈਕਚਰਾਰ ਵਿਚ ਹੋਇਆ ਬਦਲੀ <br/> ਅਗਲੀ ਖ਼ਬਰ ਸੰਗਠਨ ਸਿਰਜਨ ਮੁਹਿੰਮ ਤਹਿਤ ਰੂਪਨਗਰ ਵਿਚ ਕਾਂਗਰਸ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।