ਨੂਰਪੁਰ ਬੇਦੀ, 20 ਸਤੰਬਰ (ਹਰਦੀਪ ਸਿੰਘ ਢੀਡਸਾ)-ਚੌਧਰੀ ਹੁਸਨ ਲਾਲ ਚੌਹਾਨ ਵਲੋਂ ਅੱਜ ਆਪਣੇ ਗ੍ਰਹਿ ਵਿਖੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਮੈਂਬਰ ਕੰਗ ਨੇ ਕਿਹਾ ਕਿ ਹੜਾਂ ਦੀ ਕੁਦਰਤੀ ਕਰੋਪੀ ਨੇ ਪੰਜਾਬ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਵਿਚ ਕਿਸਾਨਾਂ ਦੀ ਬਾਂਹ ਫੜ ਰਹੀ ਹੈ | ਉਹਨਾਂ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਹੜ ਪੀੜਤ ਕਿਸਾਨਾਂ ਲਈ ਬਹੁਤ ਘੱਟ ਮੁਆਵਜ਼ਾ ਦਿੱਤਾ ਹੈ | ਇਸ ਮੌਕੇ ਨੰਬਰਦਾਰ ਲੇਖ ਰਾਮ ਜਤੋਲੀ, ਦਲਵਾਰਾ ਸਿੰਘ ਮੀਲੂ, ਜੋਗਿੰਦਰ ਪਾਲ ਸਰਪੰਚ ਜਤੋਲੀ, ਜਸਵਿੰਦਰ ਕੌਰ ਸਰਪੰਚ ਨੂਰਪੁਰ ਖੁਰਦ ਉੱਪਰਲਾ, ਨਿਰਮਲਾ ਦੇਵੀ, ਜਸਵਿੰਦਰ ਕੌਰ ਵਾਇਸ ਚੇਅਰਮੈਨ ਲੈਂਡ ਮੋਰਗੇਜ ਬੈਂਕ ਅਨੰਦਪੁਰ ਸਾਹਿਬ, ਗੁਰਪਾਲ, ਮਨੋਹਰ ਲਾਲ, ਸ਼ਿਵ ਕੁਮਾਰ ਕਾਲਾ ਮੈਂਬਰ ਪੰਚਾਇਤ ਸਮੇਤ ਹੋਰ ਵੀ ਹਾਜ਼ਰ ਸਨ |