01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਰਾਜੀਵ ਗਾਂਧੀ ਲਾਅ ਯੂਨੀਵਰਸਿਟੀ 'ਚ ਭਾਰਤੀ ਸੰਵਿਧਾਨ ਦੇ 75 ਸਾਲਾਂ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਨਫ਼ਰੰਸ ਸ਼ੁਰੂ

ਲਾਅ ਯੂਨੀਵਰਸਿਟੀ ਵਿਖੇ ਸ਼ੁਰੂ ਹੋਈ ਕਾਨਫ਼ਰੰਸ ਦੌਰਾਨ ਜਸਟਿਸ ਸ਼ੀਲ ਨਾਗੂ, ਸਾਬਕਾ ਚੀਫ਼ ਜਸਟਿਸ ਪੀਟਰ ਮੋਹਨ ਮੈਥਰੀ ਪੀਰੀਸ, ਜਸਟਿਸ ਬਾਲਕਿ੍ਸ਼ਣ ਢਕਾਲ, ਜਸਟਿਸ ਰਾਜੇਸ਼ ਬਿੰਦਲ, ਪੰਕਜ ਮਿਥਾਲ, ਜਸਟਿਸ ਪੰਕਜ ਮਿਥਾਲ, ਜਸਟਿਸ ਦੀਪਾਂਕਰ ਦੱਤਾ ਅਤੇ ਵਾਈਸ ਚਾਂਸਲਰ ਡਾ. ਜੇ.ਐਸ ਸਿੰਘ ਸੰਬੋਧਨ ਕਰਦੇ ਹੋਏ | ਅਜੀਤ ਤਸਵੀਰ <br/> 31-08-2025
ਪਟਿਆਲਾ, 30 ਅਗਸਤ (ਗੁਰਵਿੰਦਰ ਸਿੰਘ ਔਲਖ)-ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਪੰਜਾਬ ਵਿਖੇ ਅੱਜ ਤੋਂ ਦੋ ਦਿਨਾਂ ਲਈ 'ਭਾਰਤ ਦੇ ਸੰਵਿਧਾਨ ਦੇ ਪੰਜਤਰ ਸਾਲ : ਸੰਸਾਰ ਦੇ ਪ੍ਰਮੁੱਖ ਸੰਵਿਧਾਨਾਂ ਨਾਲ ਤੁਲਨਾ' ਵਿਸ਼ੇ 'ਤੇ ਅੰਤਰਰਾਸ਼ਟਰੀ ਕਾਨਫਰੰਸ ਦੀ ਸ਼ੁਰੂਆਤ ਹੋਈ | ਇਹ ਸਮਾਗਮ ਇੰਡੀਅਨ ਲਾਅ ਇੰਸਟੀਚਿਊਟ ਅਤੇ ਆਲ ਇੰਡੀਆ ਲਾਅ ਟੀਚਰਜ਼ ਕਾਂਗਰਸ, ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਦੀਪ ਜਗਾਉਣ ਨਾਲ ਹੋਈ | ਇਸ ਮੌਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੱੁਖ ਜੱਜ ਅਤੇ ਲਾਅ ਯੂਨੀਵਰਸਿਟੀ ਦੇ ਚਾਂਸਲਰ ਜਸਟਿਸ ਸ਼ੀਲ ਨਾਗੂ ਨੇ ਸੰਵਿਧਾਨ ਦੀ ਮਹੱਤਤਾ, ਇਸ ਦੇ ਵਿਸ਼ਾਲ ਦਾਇਰੇ ਅਤੇ ਪ੍ਰਮੁੱਖ ਅਦਾਲਤੀ ਫੈਸਲਿਆਂ 'ਤੇ ਵਿਸਤਾਰ ਨਾਲ ਵਿਚਾਰ ਪ੍ਰਗਟ ਕੀਤੇ | ਸ੍ਰੀਲੰਕਾ ਦੇ ਸਾਬਕਾ ਚੀਫ਼ ਜਸਟਿਸ ਪੀਟਰ ਮੋਹਨ ਮੈਥਰੀ ਪੀਰੀਸ ਨੇ ਸ੍ਰੀਲੰਕਾ ਦੇ ਸੰਵਿਧਾਨ ਅਤੇ ਨਿਆਂਇਕ ਪ੍ਰਸੰਗਾਂ 'ਤੇ ਆਪਣੇ ਅਨੁਭਵ ਸਾਂਝੇ ਕੀਤੇ | ਨੇਪਾਲ ਸੁਪਰੀਮ ਕੋਰਟ ਦੇ ਜਸਟਿਸ ਬਾਲਕਿ੍ਸ਼ਣ ਢਕਾਲ ਨੇ ਭਾਰਤੀ ਸੰਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਦੀ ਖੁੱਲ੍ਹ ਕੇ ਸਰਾਹਨਾ ਕੀਤੀ ਅਤੇ ਕਿਹਾ ਕਿ ਨੇਪਾਲੀ ਨਿਆਂਪ੍ਰਣਾਲੀ ਨੇ ਭਾਰਤੀ ਸੁਪਰੀਮ ਕੋਰਟ ਦੇ ਕਈ ਇਤਿਹਾਸਕ ਫੈਸਲਿਆਂ ਨੂੰ ਮਿਸਾਲ ਵਜੋਂ ਅਪਣਾਇਆ ਹੈ | ਭਾਰਤੀ ਸੁਪਰੀਮ ਕੋਰਟ ਦੇ ਜਸਟਿਸ ਰਾਜੇਸ਼ ਬਿੰਦਲ ਨੇ ਕਾਨੂੰਨੀ ਸਹਾਇਤਾ ਦੇ ਅਧਿਕਾਰ 'ਤੇ ਵਿਸਤਿ੍ਤ ਚਰਚਾ ਕੀਤੀ | ਜਸਟਿਸ ਭਾਰਤੀ ਸੁਪਰੀਮ ਕੋਰਟ ਪੰਕਜ ਮਿਥਾਲ ਨੇ ਸੰਵਿਧਾਨ ਦੇ ਇਤਿਹਾਸਕ ਵਿਕਾਸ ਅਤੇ ਵਿਸ਼ਵ ਦੇ ਹੋਰ ਸੰਵਿਧਾਨਾਂ ਨਾਲ ਇਸ ਦੀ ਤੁਲਨਾ 'ਤੇ ਵਿਚਾਰ ਪੇਸ਼ ਕੀਤੇ | ਜਸਟਿਸ ਸੁਪਰੀਮਕੋਰਟ ਆਫ ਇੰਡੀਆ ਦੀਪਾਂਕਰ ਦੱਤਾ ਨੇ ਕੇਸ਼ਵਾਨੰਦ ਭਾਰਤੀ ਅਤੇ ਮਨੇਕਾ ਗਾਂਧੀ ਵਰਗੇ ਮੀਲ ਪੱਥਰ ਫੈਸਲਿਆਂ ਦਾ ਜ਼ਿਕਰ ਕਰਦਿਆਂ ਸੰਵਿਧਾਨਕ ਮੁੱਲਾਂ ਅਤੇ ਕੇਂਦਰ-ਰਾਜ ਸੰਬੰਧਾਂ 'ਤੇ ਰੌਸ਼ਨੀ ਪਾਈ | ਰਜਿਸਟਰਾਰ ਡਾ. ਇਵਨੀਤ ਕੌਰ ਵਾਲੀਆ ਨੇ ਧੰਨਵਾਦੀ ਭਾਸ਼ਣ ਦਿੰਦੇ ਹੋਏ ਸਾਰੇ ਵਿਦਵਾਨਾਂ ਦਾ ਧਨਵਾਦ ਕਰਦਿਆਂ ਇਸ ਕਾਨਫਰੰਸ ਨੂੰ ਯੂਨੀਵਰਸਿਟੀ ਦਾ ਮਹੱਤਵਪੂਰਨ ਅਕਾਦਮਿਕ ਯਤਨ ਦੱਸਿਆ | ਕਾਨਫਰੰਸ ਦੌਰਾਨ' ਭਾਰਤ ਸਮੇਤ ਅਮਰੀਕਾ, ਬਿ੍ਟੇਨ, ਕੈਨੇਡਾ, ਆਸਟ੍ਰੇਲੀਆ, ਸਵਿਟਜ਼ਰਲੈਂਡ, ਫਰਾਂਸ, ਜਰਮਨੀ, ਜਪਾਨ ਸਮੇਤ ਹੋਰ ਦੇਸ਼ਾਂ ਦੇ ਸੰਵਿਧਾਨਾਂ 'ਤੇ ਗਹਿਰੀ ਚਰਚਾ ਹੋਵੇਗੀ | ਵਿਦਵਾਨਾਂ ਨੇ ਕਿਹਾ ਕਿ ਸੰਵਿਧਾਨਕ ਮੁੱਲ ਸਿਰਫ਼ ਘਰੇਲੂ ਕਾਨੂੰਨਾਂ ਲਈ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ ਕਾਨੂੰਨੀ ਸਿਧਾਂਤਾਂ ਨਾਲ ਜੋੜਨ 'ਚ ਵੀ ਅਤਿ ਮਹੱਤਵਪੂਰਨ ਹਨ | ਸਮਾਪਤੀ ਸੈਸ਼ਨ ਦੀ ਅਗਵਾਈ ਪ੍ਰੋ. (ਡਾ.) ਭੁਪਿੰਦਰ ਵਿਰਕ ਅਤੇ ਪ੍ਰੋ. (ਡਾ.) ਨਰੇਸ਼ ਕੁਮਾਰ ਵਤਸ ਵਲੋਂ ਕੀਤੀ ਗਈ | ਇਸ ਮੌਕੇ ਉਪ ਕੁਲਪਤੀ ਡਾ. ਜੇ.ਐਸ. ਸਿੰਘ, ਪ੍ਰੋ. ਕਮਲਜੀਤ ਕੌਰ, ਪ੍ਰੋ. ਡਾ. ਮਹਾਵੀਰ ਸਿੰਘ, ਡਾ. ਅਨੁਪਮਾ ਝਾਅ ਤੋਂ ਇਲਾਵਾ ਹੋਰ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜਰ ਸਨ |
ਪਿਛਲੀ ਖ਼ਬਰ ਮਧੂਵਨ ਸਕੂਲ ਦੇ ਸਿਮਰਨਪ੍ਰੀਤ ਨੇ ਨੀਟ ਪ੍ਰੀਖਿਆ 'ਚ ਰੈਂਕ ਪ੍ਰਾਪਤ ਕਰਕੇ ਵੈਟਰਨਰੀ ਸਾਇੰਸ ਡਿਗਰੀ 'ਚ ਪ੍ਰਾਪਤ ਕੀਤੀ ਸੀਟ... ਅਗਲੀ ਖ਼ਬਰ ਪਿ੍ੰਸੀਪਲ ਦੀਆਂ ਤਰੱਕੀਆਂ ਉਡੀਕ ਰਹੇ ਲੈਕਚਰਾਰ 3 ਸਤੰਬਰ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਰਿਹਾਇਸ਼ ਸਾਹਮਣੇ ਕਰਨਗੇ ਰੋਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।